Home LATEST UPDATE ਨਵਜੋਤ ਸਿੱਧੂ ਨੇ ਕੀਤੀ ਮੁੱਖ ਮੰਤਰੀ ਨਾਲ ਮੁਲਾਕਾਤ, ਦਿੱਤੇ ਅਹਿਮ ਸੁਝਾਅ

ਨਵਜੋਤ ਸਿੱਧੂ ਨੇ ਕੀਤੀ ਮੁੱਖ ਮੰਤਰੀ ਨਾਲ ਮੁਲਾਕਾਤ, ਦਿੱਤੇ ਅਹਿਮ ਸੁਝਾਅ

0
17

ਚੰਡੀਗੜ੍ਹ : ਨਵਜੋਤ ਸਿੱਧੂ ਨੇ ਕੈਪਟਨ ਨੂੰ ਲਿਖਤੀ ਬੇਨਤੀ ਸੌਂਪਦਿਆਂ ਕਿਹਾ ਕਿ ਉਨ੍ਹਾਂ ਨੂੰ ਹਾਈਕਮਾਨ ਨੇ ਪੰਜਾਬ ਕਾਂਗਰਸ ਦੀ ਕਮਾਨ ਸੌਂਪੀ ਹੈ। ਉਹ ਰੋਜ਼ਾਨਾ ਹਜ਼ਾਰਾਂ ਕਾਂਗਰਸੀ ਵਰਕਰਾਂ ਦੇ ਮਸਲੇ ਸੁਣ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਸਹਿਯੋਗੀ ਕਾਰਜਕਾਰੀ ਪ੍ਰਧਾਨ ਵੀ ਵਰਕਰਾਂ ਨੂੰ ਮਿਲ ਰਹੇ ਹਨ।

ਸਿੱਧੂ ਨੇ ਕਿਹਾ ਹੈ ਕਿ ਵਰਕਰਾਂ ਦੇ ਮਸਲੇ ਸੁਣਨ ਮਗਰੋਂ ਧਿਆਨ ਵਿੱਚ ਆਇਆ ਹੈ ਕਿ ਜੇਕਰ ਹਫਤੇ ਦੇ ਪੰਜ ਦਿਨ ਮੰਤਰੀ ਵੀ ਕਾਂਗਰਸ ਭਵਨ ਬੈਠਣ ਤਾਂ ਇਹ ਮਸਲੇ ਤੁਰੰਤ ਹੱਲ ਹੋ ਜਾਣਗੇ।
ਸਿੱਧੂ ਨੇ ਮੰਤਰੀਆਂ ਦੀ ਡਿਊਟੀ ਵਾਲਾ ਰੋਸਟਰ ਵੀ ਕੈਪਟਨ ਨੰ ਸੌਂਪਿਆ ਗਿਆ ਹੈ ਜਿਸ ਵਿੱਚ ਮੰਤਰੀਆਂ ਦੀ ਡਿਉਟੀ ਲਾਈ ਗਈ ਹੈ। ਸਿੱਧੂ ਨੇ ਕੈਪਟਨ ਨੂੰ ਕਿਹਾ ਹੈ ਕਿ ਹਰ ਰੋਜ਼ ਇੱਕ ਮੰਤਰੀ ਨੂੰ ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਭਵਨ ਵਿੱਚ ਬੈਠ ਕੇ ਪਾਰਟੀ ਵਰਕਰਾਂ ਦੀਆਂ ਸ਼ਿਕਾਇਤਾਂ ਸੁਣਨੀਆਂ ਚਾਹੀਦੀਆਂ ਹਨ।

ਉਨ੍ਹਾਂ ਕਿਹਾ ਕਿ ਇੱਕ-ਇੱਕ ਕਰਕੇ ਮੰਤਰੀ ਪੰਜਾਬ ਕਾਂਗਰਸ ਭਵਨ ਵਿੱਚ ਬੈਠੇ ਤੇ ਵਰਕਰਾਂ ਨੂੰ ਮਿਲੇ। ਉਨ੍ਹਾਂ ਕਿਹਾ ਕਿ ਬਾਕਾਇਦਾ ਰੋਸਟਰ ਤਿਆਰ ਕਰਕੇ ਮੰਤਰੀਆਂ ਦੀ ਡਿਉਟੀ ਲਾਈ ਜਾਵੇ। ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਨਾਲ ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਤੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਵੀ ਸਨ।

NO COMMENTS

LEAVE A REPLY

Please enter your comment!
Please enter your name here