ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਏ ਜਾਣਾ ਕੈਪਟਨ ਨੂੰ ਰਾਸ ਨਹੀਂ, ਸਿੱਧੂ ਫਿਰ ਜਾਣਗੇ ਦਿੱਲੀ

0
14

ਚੰਡੀਗੜ੍ਹ : ਪਿਛਲੇ ਦਿਨੀ ਹਰੀਸ਼ ਰਾਵਤ ਦੇ ਐਲਾਨ ਮਗਰੋਂ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਹੋਣਗੇ, ਇਸ ਗੱਲ ਦਾ ਰੌਲਾ ਪੈਣਾ ਸ਼ੁਰੂ ਹੋ ਗਿਆ ਹੈ। ਸੂਤਰ ਦਸਦੇ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਮੰਨਜੂਰ ਨਹੀਂ ਹੈ। ਹੁਣ ਜੇਕਰ ਹਾਈ ਕਮਾਨ ਕੈਪਟਨ ਅਮਰਿੰਦਰ ਸਿੰਘ ਦੇ ਦਬਾਅ ਹੇਠ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਨਹੀਂ ਦਿੰਦੀ ਤਾਂ ਅੱਗੇ ਦੀ ਰਣਨੀਤੀ ਤੈਅ ਕੀਤੀ ਜਾ ਰਹੀ ਹੈ। ਨਵਜੋਤ ਸਿੰਘ ਸਿੱਧੂ ਖ਼ੁਦ ਵੀ ਚੰਡੀਗੜ੍ਹ ਵਿੱਚ ਚੱਲ ਰਹੀ ਇਸ ਮੀਟਿੰਗ ਵਿੱਚ ਸ਼ਾਮਲ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਤੋਂ ਪਹਿਲਾਂ ਕਾਂਗਰਸ ਦੋਫਾੜ ਹੋਣ ਦੀ ਕਗਾਰ ‘ਤੇ ਖੜੀ ਜਾਪਦੀ ਹੈ। ਜੇਕਰ ਕੈਪਟਨ ਖੇਮਾ ਸਿੱਧੂ ਦੀ ਤਾਜਪੋਸ਼ੀ ਨੂੰ ਰੋਕਣ ਲਈ ਹਾਈ ਕਮਾਨ ‘ਤੇ ਦਬਾਅ ਪਾਉਂਦਾ ਹੈ ਤਾਂ ਸਿੱਧੂ ਖੇਮਾ ਵੀ ਅਗਲੀ ਰਣਨੀਤੀ ਦੀ ਵੀ ਤਿਆਰੀ ਕਰ ਰਿਹਾ ਹੈ। ਨਵਜੋਤ ਸਿੱਧੂ ਨੇ ਚੰਡੀਗੜ੍ਹ ਵਿੱਚ 5 ਮੰਤਰੀਆਂ ਅਤੇ 10 ਦੇ ਕਰੀਬ ਵਿਧਾਇਕਾਂ ਨਾਲ ਮੀਟਿੰਗ ਵੀ ਕੀਤੀ। ਇਹ ਮੀਟਿੰਗ ਚੰਡੀਗੜ੍ਹ ਦੇ ਸੈਕਟਰ 39 ਵਿੱਚ ਸਥਿਤ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕੈਪਟਨ ਵਿਰੋਧੀ ਸੁਖਜਿੰਦਰ ਸਿੰਘ ਰੰਧਾਵਾ ਵਿਖੇ ਹੋਈ। ਪੰਜਾਬ ਕਾਂਗਰਸ ਦੇ ਕਲੇਸ਼ ਅਤੇ ਨਵਜੋਤ ਸਿੱਧੂ ਦੀ ਪ੍ਰਧਾਨਗੀ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ।ਇਸ ਦੌਰਾਨ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਅੱਜ ਫੇਰ ਦਿੱਲੀ ਦਾ ਗੇੜਾ ਲਾਉਣਗੇ।ਉਨ੍ਹਾਂ ਨੂੰ ਦਿੱਲੀ ਤੋਂ ਇੱਕ ਹੋਰ ਬੁਲਾਵਾ ਆਇਆ ਹੈ।ਸਿੱਧੂ ਅੱਜ ਸੋਨੀਆ ਗਾਂਧੀ ਦੀ ਰਿਹਾਇਸ਼ ਤੇ ਉਨ੍ਹਾਂ ਨਾਲ ਮੁਲਾਕਾਤ ਕਰਨਗੇ।

Google search engine

LEAVE A REPLY

Please enter your comment!
Please enter your name here