ਦੋ ਦਿਨ ਬੰਦ ਰਹਿਣਗੀਆਂ ਐਸਬੀਆਈ ਦੀਆਂ ਸੇਵਾਵਾਂ

0
90

ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਭਾਰਤੀ ਸਟੇਟ ਬੈਂਕ ਦੀ ਕੁਝ ਸੇਵਾਵਾਂ ਅੱਜ ਅਤੇ ਕੱਲ ਬੰਦ ਰਹਿਣਗੀਆਂ। ਭਾਰਤੀ ਸਟੇਟ ਬੈਂਕ ਨੇ ਆਪਣੇ ਟਵਿਟਰ ਹੈਂਡਲ ਤੋਂ ਗਾਹਕਾਂ ਨੂੰ ਇਹ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਐਸਬੀਆਈ ਨੇ ਟਵਿਟਰ ਤੇ ਪੋਸਟ ਕਰਦੇ ਹੋਏ ਲਿਖਿਆ ਹੈ ਕਿ ਸਿਸਟਮ ਮੇਂਟਨੇਸ ਦੇ ਚੱਲਦੇ 16 ਅਤੇ 17 ਜੁਲਾਈ ਨੂੰ ਬੈਂਕ ਦੀਆਂ ਕੁਝ ਸੇਵਾਵਾਂ ਬੰਦ ਰਹਿਣਗੀਆਂ। ਬੈਂਕ ਨੇ ਇਹ ਵੀ ਕਿਹਾ ਹੈ ਕਿ ਇਨ੍ਹਾਂ ਸੇਵਾਵਾਂ ਚ ਇੰਟਰਨੈਂਟ ਬੇਕਿੰਗ, Yono, Yono Lite ਅਤੇ UPI ਸਰਵਿਸ ਸ਼ਾਮਲ ਹੋਵੇਗੀ।ਦੱਸਣਯੋਗ ਹੈ ਕਿ ਇਹ ਸੇਵਾਵਾਂ ਰਾਤ 10 ਵਜ ਕੇ 45 ਮਿੰਟ ਤੋਂ ਦੇਰ ਰਾਤ 1 ਵਜ ਕੇ 15 ਮਿੰਟ ਤੱਕ ਦੇ ਲਈ ਉਪਲੱਬਧ ਨਹੀਂ ਹੋਵੇਗੀ।
ਇਸ ਤੋਂ ਪਹਿਲਾਂ ਵੀ ਬੰਦ ਰਹੀਆਂ ਹਨ ਸੇਵਾਵਾਂਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਐਸਬੀਆਈ ਨੇ ਪਹਿਲੀ ਵਾਰ ਕਿਸੇ ਸੇਵਾ ਨੂੰ ਬੰਦ ਕਰ ਰਿਹਾ ਹੈ। ਇਸ ਤੋਂ ਪਹਿਲਾਂ ਵੀ ਬੈਂਕ ਨੇ 3 ਜੁਲਾਈ ਨੂੰ ਦੇਰ ਰਾਤ 3 ਵਜ ਕੇ 25 ਮਿੰਟ ਤੋਂ ਅਗਲੇ ਦਿਨ ਸਵੇਰ 5 ਵਜ ਕੇ 50 ਮਿੰਟ ਤੱਕ ਯਾਨੀ ਕਿ 4 ਜੁਲਾਈ ਸਵੇਰ 3 ਵਜ ਕੇ 25 ਮਿੰਟ ਤੋਂ 5 ਵਜ ਕੇ 50 ਮਿੰਟ ਤੱਕ ਦੇ ਲਈ ਇਨ੍ਹਾਂ ਸੇਵਾਵਾਂ ਨੂੰ ਬੰਦ ਕੀਤਾ ਗਿਆ ਸੀ।

Google search engine

LEAVE A REPLY

Please enter your comment!
Please enter your name here