ਦੇਸ਼ ਵਿੱਚ ਕਿ ਹੈ ਕੋਰੋਨਾ ਦਾ ਹਾਲ, ਪੜ੍ਹੋ ਖ਼ਬਰ

0
18

ਨਵੀਂ ਦਿੱਲੀ : ਭਾਰਤ ਵਿੱਚ ਇੱਕ ਦਿਨ ‘ਚ ਕੋਰੋਨਾ ਦੇ 25 ਹਜ਼ਾਰ 72 ਨਵੇਂ ਕੇਸ ਮਿਲਣ ਮਗਰੋਂ ਦੇਸ਼ ਵਿੱਚ ਮਹਾਂਮਾਰੀ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 3 ਕਰੋੜ 24 ਲੱਖ 49 ਹਜ਼ਾਰ 306 ‘ਤੇ ਪਹੁੰਚ ਗਈ ਹੈ। ਉੱਥੇ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘਟ ਕੇ 3 ਲੱਖ 33 ਹਜ਼ਾਰ 924 ਹੋ ਗਈ, ਜੋ ਕੁੱਲ ਮਾਮਲਿਆਂ ਦਾ 1.03 ਫੀ ਸਦੀ ਹੈ। ਦੱਸ ਦਈਏ ਕਿ ਲਗਭਗ 160 ਦਿਨ ਬਾਅਦ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਸਭ ਤੋਂ ਘੱਟ ਦਰਜ ਕੀਤੀ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ਵਿੱਚ 389 ਲੋਕਾਂ ਦੀ ਮਹਾਂਮਾਰੀ ਨਾਲ ਮੌਤ ਮਗਰੋਂ ਮ੍ਰਿਤਕਾਂ ਦੀ ਗਿਣਤੀ ਵਧ ਕੇ 4 ਲੱਖ 34 ਹਜ਼ਾਰ 756 ਹੋ ਗਈ। ਪਿਛਲੇ 24 ਘੰਟਿਆਂ ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਿੱਚ ਕੁੱਲ 19 ਹਜ਼ਾਰ 474 ਕਮੀ ਆਈ ਹੈ। ਮਰੀਜ਼ਾਂ ਦੇ ਠੀਕ ਹੋਣ ਦੀ ਕੌਮੀ ਦਰ 97.63 ਫੀ ਸਦੀ ਹੈ।

Google search engine

LEAVE A REPLY

Please enter your comment!
Please enter your name here