ਦੇਸ਼ ਦੇ ਲੱਖਾਂ ਪੈਨਸ਼ਨਰਜ਼ ਲਈ ਚੰਗੀ ਖ਼ਬਰ

0
7

ਨਵੀਂ ਦਿੱਲੀ : ਦੇਸ਼ ਦੇ ਲੱਖਾਂ ਪੈਨਸ਼ਨਰਜ਼ ਲਈ ਚੰਗੀ ਖ਼ਬਰ ਹੈ। ਪੈਨਸ਼ਨ ਫੰਡ ਰੈਗੂਲੇਟਰੀ (PFRDA) ਨੇ ਨੈਸ਼ਨਲ ਪੈਨਸ਼ਨ ਸਕੀਮ ‘ਚ ਵੱਡਾ ਬਦਲਾਅ ਕੀਤਾ ਹੈ। ਪੀਐੱਫਆਰਡੀਓ ਨੇ ਨੈਸ਼ਨਲ ਪੈਨਸ਼ਨ ਸਕੀਮ ਲਈ ਐਂਟਰੀ ਤੇ ਐਗਜ਼ਿਟ ਦੀ ਉਮਰ ਹੱਦ ‘ਚ ਬਦਲਾਅ ਕੀਤਾ ਹੈ। ਦੱਸ ਦਈਏ ਕਿ ਹੁਣ ਨਵੇਂ ਨਿਯਮ ਤਹਿਤ ਪੈਨਸ਼ਨ ਸਕੀਮ ‘ਚ 70 ਸਾਲ ਦੀ ਉਮਰ ਤਕ ਐਨਰੋਲ ਕੀਤਾ ਜਾ ਸਕਦਾ ਹੈ। ਪਹਿਲਾਂ ਇਹ ਹੱਦ 65 ਸਾਲ ਸੀ। PFRDA ਦੇ ਰਿਵਾਈਜ਼ਡ ਸਰਕੂਲਰ ਅਨੁਸਾਰ, ਕੋਈ ਭਾਰਤੀ ਨਾਗਰਿਕ ਜਾਂ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਜਿਸ ਦੀ ਉਮਰ 65-70 ਸਾਲ ਦੇ ਵਿਚਕਾਰ ਹੈ, ਉਹ ਵੀ ਹੁਣ NPS ‘ਚ ਸ਼ਾਮਲ ਹੋ ਸਕਦਾ ਹੈ। ਉਹ ਇਸ ਸਕੀਮ ਨੂੰ 75 ਸਾਲਾਂ ਤਕ ਕੰਟੀਨਿਊ ਕਰ ਸਕਦਾ ਹੈ। ਇਸ ਦੇ ਨਾਲ ਹੀ ਪੈਨਸ਼ਨ ਫੰਡ ਰੈਗੂਲੇਟਰ ਨੇ ਕਿਹਾ ਕਿ ਅਜਿਹੇ ਸਬਸਕ੍ਰਾਈਬਰਜ਼ ਜਿਨ੍ਹਾਂ ਨੇ ਆਪਣਾ ਐੱਨਪੀਐੱਸ ਅਕਾਊਂਟ ਬੰਦ ਕਰ ਦਿੱਤਾ ਹੈ, ਉਹ ਵੀ ਬਦਲੇ ਨਿਯਮਾਂ ਦਾ ਫਾਇਦਾ ਉਠਾ ਸਕਦੇ ਹਨ ਯਾਨੀ ਹੁਣ 65 ਸਾਲ ਤੋਂ ਬਾਅਦ 70 ਸਾਲਾਂ ਤਕ ਉਹ ਨਵਾਂ NPS Account ਖੁੱਲ੍ਹਵਾ ਸਕਦੇ ਹਨ।

Google search engine

LEAVE A REPLY

Please enter your comment!
Please enter your name here