ਦੇਸ਼ ‘ਚ 7447 ਪਹੁੰਚੀ ਮਰੀਜ਼ਾਂ ਦੀ ਗਿਣਤੀ, 24 ਘੰਟਿਆਂ ‘ਚ 40 ਮੌਤ, ਜਾਣੋਂ ਸੂਬਿਆਂ ਦੇ ਅੰਕੜੇ

ਨਵੀਂ ਦਿੱਲੀ: ਦੇਸ਼ ਵਿੱਚ ਘਾਤਕ ਕੋਰੋਨਾਵਾਇਰਸ ਦੇ ਖਾਤਮੇ ਲਈ ਬੰਦ ਕੀਤੇ ਲੌਕਡਾਊਨ ਦਾ ਅੱਜ 18 ਵਾਂ ਦਿਨ ਹੈ, ਪਰ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ। ਸਿਹਤ ਮੰਤਰਾਲੇ ਅਨੁਸਾਰ ਦੇਸ਼ ਵਿੱਚ ਹੁਣ ਤੱਕ 7447 ਸੰਕਰਮਿਤ ਮਰੀਜ਼ ਹੋ ਚੁੱਕੇ ਹਨ। ਇਨ੍ਹਾਂ ਵਿਚੋਂ 643 ਵਿਅਕਤੀ ਠੀਕ ਹੋਏ ਹਨ, ਜਦੋਂਕਿ 239 ਲੋਕਾਂ ਦੀ ਮੌਤ ਹੋ ਗਈ ਹੈ। ਸਭ ਤੋਂ ਵੱਧ ਸੰਕਰਮ ਮਹਾਰਾਸ਼ਟਰ ਤੋਂ ਆ ਰਹੇ ਹਨ। ਮਹਾਰਾਸ਼ਟਰ ਵਿੱਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ 1800 ਨੂੰ ਪਾਰ ਕਰ ਗਈ ਹੈ। ਸੂਬੇ ਵਿਚ ਹੁਣ ਤਕ 110 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕਿਸ ਸੂਬੇ ਵਿੱਚ ਕਿੰਨੀਆਂ ਮੌਤਾਂ ਹੋਈਆਂ?

ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ ਵਿੱਚ 110, ਗੁਜਰਾਤ ਵਿੱਚ 19, ਮੱਧ ਪ੍ਰਦੇਸ਼ ਵਿੱਚ 33, ਪੰਜਾਬ ਵਿੱਚ 11, ਦਿੱਲੀ ਵਿੱਚ 13, ਤਾਮਿਲਨਾਡੂ ਵਿੱਚ 8, ਤੇਲੰਗਾਨਾ ਵਿੱਚ 7, ਆਂਧਰਾ ਪ੍ਰਦੇਸ਼ ਵਿੱਚ 6, ਕਰਨਾਟਕ ਵਿੱਚ 6, ਪੱਛਮੀ ਬੰਗਾਲ ਵਿੱਚ 5, ਜੰਮੂ- ਕਸ਼ਮੀਰ ਵਿਚ 4, ਉੱਤਰ ਪ੍ਰਦੇਸ਼ ਵਿਚ 4, ਹਰਿਆਣਾ ਵਿਚ 3, ਰਾਜਸਥਾਨ ਵਿਚ 3, ਕੇਰਲ ਵਿਚ 2, ਬਿਹਾਰ, ਝਾਰਖੰਡ, ਹਿਮਾਚਲ ਪ੍ਰਦੇਸ਼ ਅਤੇ ਉੜੀਸਾ ਵਿਚ ਇਕ-ਇਕ ਮੌਤਾਂ ਹੋਈਆਂ ਹਨ।

ਦੇਸ਼ ‘ਚ ਕਮਿਊਨਿਟੀ ਟਰਾਂਸਮਿਸ਼ਨ ਨਹੀਂ – ਸਿਹਤ ਮੰਤਰਾਲਾ

ਸਿਹਤ ਮੰਤਰਾਲੇ ਮੁਤਾਬਕ ਅਜੇ ਤੱਕ ਕਮਿਊਨਿਟੀ ਟਰਾਂਸਮਿਸ਼ਨ ਨਹੀਂ ਹੋਇਆ ਹੈ। ਪਰ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਮੰਤਰਾਲੇ ਨੇ ਕਿਹਾ ਕਿ ਸਾਡੀ ਘਰੇਲੂ ਜ਼ਰੂਰਤ 10 ਮਿਲੀਅਨ ਹਾਈਡਰੋਕਸਾਈਕਲੋਰੋਕਿਨ ਗੋਲੀਆਂ ਦੀ ਹੈ, ਜਦੋਂ ਕਿ ਸਾਡੇ ਕੋਲ ਇਸ ਸਮੇਂ 3.28 ਕਰੋੜ ਹਾਈਡ੍ਰੋਕਸਾਈਕਲੋਰੋਕਿਨ ਗੋਲੀਆਂ ਉਪਲਬਧ ਹਨ। ਭਾਰਤ ਨੂੰ ਕਈ ਦੇਸ਼ਾਂ ਤੋਂ ਹਾਈਡ੍ਰੋਕਸਾਈਕਲੋਰੋਕਿਨ ਲਈ ਬੇਨਤੀਆਂ ਪ੍ਰਾਪਤ ਹੋਈਆਂ ਹਨ। ਜ਼ਰੂਰਤ ਤੋਂ ਵੱਧ ਕੁਝ ਦਵਾਈਆਂ ਨਿਰਯਾਤ ਕਰਨ ਦਾ ਫੈਸਲਾ ਕੀਤਾ ਗਿਆ ਹੈ।

Leave a Reply

Your email address will not be published. Required fields are marked *