ਦਰਦਨਾਕ ਹਾਦਸਾ : ਟਾਇਰ ਫਟਣ ਨਾਲ ਕਾਰ ਟਰੱਕ ਨਾਲ ਜਾ ਟਕਰਾਈ

0
17

ਗੁਰਦਾਸਪੁਰ : ਪੰਜਾਬ ਦੇ ਜ਼ਿਲ੍ਹੇ ਗੁਰਦਾਸਪੁਰ ਵਿਚ ਦਰਦਨਾਕ ਹਾਦਸਾ ਵਾਪਰਿਆ ਹੈ । ਗੁਰਦਾਸਪੁਰ ਅੰਮ੍ਰਿਤਸਰ ਹਾਈਵੇ ‘ਤੇ ਇਕ ਕਾਰ ਦਾ ਟਾਇਰ ਫੱਟਣ ਕਾਰਨ ਇਨ੍ਹਾਂ ਭਿਆਨਕ ਹਾਦਸਾ ਵਾਪਰਿਆ ਕਿ ਜਿੱਥੇ ਇਸ ਹਾਦਸੇ ਦੇ ਵਿੱਚ ਕਈ ਲੋਕ ਜ਼ਖ਼ਮੀ ਹੋਏ ਉੱਥੇ ਹੀ ਕਈਆਂ ਨੇ ਆਪਣੀਆਂ ਜਾਨਾਂ ਵੀ ਗੁਆ ਦਿੱਤੀਆਂ । ਦਰਅਸਲ ਇਕ ਕਾਰ ਗੁਰਦਾਸਪੁਰ ਅੰਮ੍ਰਿਤਸਰ ਹਾਈਵੇ ਤੋਂ ਜਾ ਰਹੀ ਸੀ ਤਾਂ ਅਚਾਨਕ ਕਾਰ ਦਾ ਟਾਇਰ ਫਟ ਗਿਆ । ਟਾਇਰ ਫਟਣ ਕਾਰਨ ਕਾਰ ਬੇਕਾਬੂ ਹੋ ਗਈ ਤੇ ਕਾਰ ਇਕ ਟਰੱਕ ਨਾਲ ਜਾ ਕੇ ਟਕਰਾਈ। ਗੱਡੀ ਚਲਾਉਣ ਵਾਲੇ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਜਦਕਿ ਕਾਰ ਵਿੱਚ ਬੈਠੇ ਬਜ਼ੁਰਗ ਅਤੇ ਇਕ ਔਰਤ ਸਮੇਤ ਦੋ ਬੱਚੇ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ । ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ।ਦੂਜੇ ਪਾਸੇ ਜਿਸ ਟਰੱਕ ਦੇ ਨਾਲ ਇਹ ਕਾਰ ਟਕਰਾਈ ਹੈ ਉਸ ਟਰੱਕ ਚਾਲਕ ਦੀ ਵੀ ਮੌਤ ਹੋ ਚੁੱਕੀ ਹੈ । ਇਸ ਪੂਰੀ ਘਟਨਾ ਦੌਰਾਨ ਜਿੱਥੇ ਜਾਨੀ ਨੁਕਸਾਨ ਤਾਂ ਬਹੁਤ ਹੋਇਆ ਤੇ ਨਾਲ ਹੀ ਕਾਰ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ ।

Google search engine

LEAVE A REPLY

Please enter your comment!
Please enter your name here