ਤਾਲਿਬਾਨ ਦਾ ਕਹਿਰ : ਜਾਨ ਬਚਾ ਕੇ ਭੱਜਦੇ ਮਸ਼ਹੂਰ ਫੁੱਟਬਾਲਰ ਦੀ ਮੌਤ

0
16

ਕਾਬੁਲ : ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ ਛੱਡਣ ਦੀਆਂ ਕੋਸ਼ਿਸ਼ਾਂ ਵਿਚ ਜੁਟੇ ਅਫ਼ਗਾਨਿਸਤਾਨੀ ਨਾਗਰਿਕਾਂ ਦੀਆਂ ਕਈ ਦਰਦਨਾਕ ਤਸਵੀਰਾਂ ਦੇਖਣ ਨੂੰ ਮਿਲੀਆਂ। ਇਸ ਦਹਿਸ਼ਤ ਅਤੇ ਹਫੜਾ-ਦਫੜੀ ਦੌਰਾਨ ਕਈ ਲੋਕਾਂ ਦੀ ਮੌਤ ਵੀ ਹੋ ਗਈ। ਤਾਜ਼ਾ ਮੀਡੀਆ ਰਿਪੋਰਟਾਂ ਅਨੁਸਾਰ ਇਸ ਦੌਰਾਨ ਮਸ਼ਹੂਰ ਅਫ਼ਗਾਨੀ ਫੁੱਟਬਾਲ ਖਿਡਾਰੀ ਦੀ ਵੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਤਾਲਿਬਾਨ ਤੋਂ ਬਚ ਕੇ ਭੱਜ ਰਹੇ ਅਫ਼ਗਾਨੀ ਖਿਡਾਰੀ ਜ਼ਕੀ ਅਨਵਰੀ ਦੀ ਮੌਤ ਕਾਬੁਲ ਏਅਰਪੋਰਟ ‘ਤੇ ਇਕ ਯੂਐਸ ਦੇ ਪਲੇਨ ਵਿਚੋਂ ਡਿੱਗਣ ਕਾਰਨ ਹੋਈ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਕਾਬੁਲ ਏਅਰਪੋਰਟ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਵਿਚ ਲੋਕਾਂ ਦੀ ਭੀੜ ਪਲੇਨ ਅੱਗੇ ਦੌੜਦੀ ਨਜ਼ਰ ਆ ਰਹੀ ਸੀ।

Google search engine

LEAVE A REPLY

Please enter your comment!
Please enter your name here