ਡੇਰਾ ਸਿਰਸਾ ਮੁਖੀ ਰਾਮ ਰਹੀਮ ਪੁੱਜਿਆ ਹਸਪਤਾਲ

0
13

ਨਵੀਂ ਦਿੱਲੀ: ਸਿਰਸਾ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਅੱਜ ਸਵੇਰੇ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਮੈਡੀਕਲ ਸਾਇੰਸਜ਼ (ਏਮਜ਼) ਵਿਖੇ ਦਾਖ਼ਲ ਕਰਵਾਇਆ ਗਿਆ ਹੈ ਅਤੇ ਕਾਰਨ ਇਹ ਦਸਿਆ ਗਿਆ ਹੈ ਕਿ ਉਸ ਦੀ ਸਿਹਤ ਠੀਕ ਨਹੀਂ ਹੈ। ਸੂਤਰਾਂ ਅਨੁਸਾਰ, ਏਮਜ਼ ਵਿੱਚ ਡੇਰਾ ਮੁਖੀ ਦੀ ਸਿਹਤ ਜਾਂਚ ਚੱਲ ਰਹੀ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਡੇਰਾ ਮੁਖੀ ਜੇਲ ਤੋਂ ਬਾਹਰ ਆਇਆ ਹੋਵੇ ਇਸ ਤੋਂ ਪਹਿਲਾਂ ਵੀ ਉਹ ਦੋ ਵਾਰ ਸਿਹਤ ਕਾਰਨਾਂ ਕਰ ਕੇ ਬਾਹਰ ਆ ਚੁੱਕਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਡੇਰਾ ਮੁਖੀ ਰਾਮ ਰਹੀਮ ਨੂੰ ਸਿਹਤ ਸਬੰਧੀ ਮੁਸ਼ਕਲਾਂ ਕਾਰਨ ਹਸਪਤਾਲ ਵਿਚ ਦਾਖ਼ਲ ਕਰਵਾਉਣਾ ਪਿਆ । ਇਸ ਮੌਕੇ ਸੁਰੱਖਿਆ ਪ੍ਰਬੰਧਾਂ ਦਾ ਸ਼ਖਤ ਪ੍ਰਬੰਧ ਵੀ ਕੀਤੀ ਗਿਆ ਹੈ।ਇਸ ਮੌਕੇ ਪਤਾ ਲੱਗਾ ਹੈ ਡੇਰਾ ਮੁਖੀ ਦੇ ਭਗਤ ਵੀ ਹਸਪਤਾਲ ਪੁੱਜ ਗਏ ਹਨ ਪਰ ਪੁਲਿਸ ਨੇ ਉਨ੍ਹਾਂ ਨੂੰ ਹਸਪਤਾਲ ਅੰਦਰ ਦਾਖ਼ਲ ਨਹੀਂ ਹੋਣ ਦਿਤਾ।

Google search engine

LEAVE A REPLY

Please enter your comment!
Please enter your name here