ਮੋਗਾ: ਮੋਗਾ ਦੇ ਡੀਸੀ ਦਫਤਰ ਦੀ ਛਤ ‘ਤੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ। 15 ਅਗਸਤ ਤੋ ਇੱਕ ਦਿਨ ਪਹਿਲਾਂ ਅੱਜ ਡੀਸੀ ਦਫਤਰ ਮੋਗਾ ਦੇ ਕੰਪਲੇਕਸ ‘ਤੇ ਦੋ ਨੋਜਵਾਨਾ ਨੇ ਛੱਤ ‘ਤੇ ਚੜ੍ਹ ਕੇ ਝੰਡਾ ਲਹਿਰਾਇਆ।
ਦੱਸ ਦਈਏ ਕਿ ਇਨ੍ਹਾਂ ਨੋਜਵਾਨਾ ਨੇ ਡੀਸੀ ਦਫਤਰ ‘ਚ ਲਾਹਿਰਾਇਆ ਰਾਸ਼ਟਰੀ ਤਿਰੰਗਾ ਝੰਡਾ ਵੀ ਹੱਟਾ ਦਿੱਤਾ। ਉਧਰ ਪੁਲਿਸ ਇਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ। ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਨੌਜਵਾਨ ਕੋਣ ਸੀ ਅਤੇ ਕਿੱਥੋ ਆਏ ਸੀ।
ਜਾਣਕਾਰੀ ਮੁਤਾਬਕ ਇਹ ਨੋਜਵਾਨ ਪਹਿਲਾਂ ਡੀਸੀ ਦਫਤਰ ਦੀ ਰੈਕੀ ਕਰ ਕੇ ਗਏ ਸਾ ਅਤੇ ਸਿਰਫ 10 ਮਿੰਟਾ ਵਿਚ ਹੀ ਇਸ ਘਟਨਾ ਨੂੰ ਅੰਜਾਮ ਦੇਕੇ ਡੀਸੀ ਦਫਤਰ ਤੋ ਭੱਜਣ ‘ਚ ਕਾਮਯਾਬ ਵੀ ਹੋ ਗਏ।
ਪਰ ਇੱਥੇ ਵੱਡਾ ਸਵਾਲ ਇਹ ਹੈ ਕਿ ਡੀਸੀ ਦਫਤਰ ‘ਚ ਪੂਰੀ ਸੁਰੱਖਿਆ ਹੋਣ ਦੇ ਬਾਵਜੂਦ ਵੀ ਅਜਿਹੀ ਘਟਨਾ ਕਿਵੇਂ ਵਾਪਰ ਸਕਦੀ ਹੈ। ਪੁਲਿਸ ਨੇ ਪ੍ਰਵੇਨਸ਼ਨ ਆਫ ਆਨਰ ਟੂ ਨੈਸ਼ਨਲ ਫਲੈਗ ਅਤੇ ਆਈਪੀਸੀ ਦੀਆਂ ਤਿੰਨ ਹੋਰ ਧਾਰਾਵਾ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਉਧਰ ਐਸਐਸਪੀ ਹਰਮਨਬੀਰ ਸਿੰਘ ਗਿਲ ਨੇ ਦਸਿਆ ਡੀਸੀ ਦਫਤਰ ਵਿਚ ਰਾਸ਼ਟਰੀ ਝੰਡਾ ਮੁੜ ਪੂਰੇ ਅਦਬ ਤੇ ਸਨਮਾਨ ਨਾਲ ਫਹਿਰਾ ਦਿੱਤਾ ਗਿਆ ਹੈ।