ਡਾਕਟਰ ਨੂੰ ਡਰਾ ਕੇ ਪੈਸੇ ਵਸੂਲਣ ਵਾਲੇ ਪੱਤਰਕਾਰਾਂ ਵਿਰੁਧ ਮਾਮਲਾ ਦਰਜ

ਟਾਂਡਾ ਉੜਮੁੜ : ਟਾਂਡਾ ਉੜਮੁੜ ਵਿੱਚ ਪੱਤਰਕਾਰਾਂ ਵਲੋਂ ਆਰ.ਐਮ.ਪੀ. ਡਾਕਟਰ ਨੂੰ ਡਰਾ ਧਮਾਕਾ ਕੇ ਪੈਸੇ ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ। ਟਾਂਡਾ ਪੁਲਿਸ ਨੇ ਤਿੰਨ ਪੱਤਰਕਾਰਾਂ ਅਮਿਤ ਖੋਸਲਾ, ਰਵਿੰਦਰ ਸਿੰਘ ਉਰਫ਼ ਨਾਨਕਵੀਰ ਸਿੰਘ ਅਤੇ ਕਮਲ ਅਰੋੜਾ ਵਿਰੁੱਧ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਹੈ।

ਠੱਗੀ ਦਾ ਸ਼ਿਕਾਰ ਆਰ.ਐਮ.ਪੀ ਡਾਕਟਰ ਜਤਿੰਦਰ ਸਿੰਘ ਨਿਵਾਸੀ ਬੈਂਸ ਅਵਾਣ ਨੇ ਪੁਲਿਸ ਕੋਲ ਦਰਜ ਕਰਵਾਏ ਆਪਣੇ ਬਿਆਨਾਂ ਵਿੱਚ ਦਸਿਆ ਕਿ ਉਸ ਨੇ 13 ਅਪ੍ਰੈਲ ਨੂੰ ਸਰਪੰਚ ਬਲਜੀਤ ਕੌਰ ਦੇ ਕਹਿਣ ‘ਤੇ ਪਿੰਡ ਦੇ ਬੀਮਾਰ ਬੱਚੇ ਨੂੰ ਦਵਾਈ ਦੇਣ ਲਈ ਦੁਕਾਨ ਖੋਲ੍ਹੀ ਸੀ। ਜਦੋਂ ਉਹ ਦਵਾਈ ਦੇ ਰਿਹਾ ਸੀ ਤਾਂ ਪੱਤਰਕਾਰ ਅਮਿਤ ਖੋਸਲਾ ਅਤੇ ਨਾਨਕਵੀਰ ਸਕੂਟਰੀ ‘ਤੇ ਆਏ ਅਤੇ ਉਸ ਦੀ ਦੁਕਾਨ ਦੀਆਂ ਫੋਟੋਆਂ ਖਿੱਚਣ ਲੱਗ ਪਏ। ਇਸ ਦੌਰਾਨ ਚੈੱਕਅਪ ਕਰਵਾ ਰਹੇ ਮੈਂਬਰ ਪੰਚਾਇਤ ਭੁੱਲਾ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਖ਼ੁਦ ਡਾਕਟਰ ਨੂੰ ਐਮਰਜੈਂਸੀ ਹੋਣ ਕਾਰਨ ਬੁਲਾਇਆ ਹੈ। ਇਸ ਤੋਂ ਇਲਾਵਾ ਸਰਪੰਚ ਨੇ ਪੱਤਰਕਾਰਾਂ ਨੂੰ ਫ਼ੋਨ ਰਾਹੀਂ ਦਸਿਆ ਕਿ ਡਾਕਟਰ ਨੂੰ ਅਸੀਂ ਖ਼ੁਦ ਬੁਲਾਇਆ ਹੈ।

ਡਾਕਟਰ ਨੇ ਦੱਸਿਆ ਕਿ ਸ਼ਾਮ ਸਮੇਂ ਪ੍ਰੈੱਸ ਕਲੱਬ ਤੋਂ ਕਮਲ ਅਰੋੜਾ ਨੇ ਫ਼ੋਨ ਕਰਕੇ ਕਿਹਾ ਕਿ ਤੇਰੀ ਦੁਕਾਨ ਦੀਆਂ ਸਾਡੇ ਕੋਲ ਫ਼ੋਟੋਆਂ ਹਨ ਅਤੇ ਐਸ.ਐਮ.ਓ. ਟਾਂਡਾ ਡਾਕਟਰ ਬਾਲੀ ਕੋਲ ਤੇਰੀ ਸ਼ਿਕਾਇਤ ਪਹੁੰਚ ਗਈ ਹੈ ਅਤੇ ਹੁਣ ਤੇਰੇ ਉਪਰ ਪਰਚਾ ਦਰਜ ਹੋਣਾ ਹੈ ਅਤੇ ਸਵੇਰੇ ਅਖ਼ਬਾਰ ਵਿੱਚ ਖ਼ਬਰ ਲੱਗਣੀ ਹੈ ਅਤੇ 6 ਮਹੀਨੇ ਜ਼ਮਾਨਤ ਨਹੀਂ ਹੋਣੀ।

ਡਾਕਟਰ ਨੇ ਹੋਰ ਦੱਸਿਆ ਕਿ ਉਸੇ ਸ਼ਾਮ ਉਸ ਦਾ ਇਕ ਮਿੱਤਰ ਵਿਲੀਅਮ ਉਸ ਦੇ ਘਰ ਆਇਆ ਤੇ ਕਹਿਣ ਲੱਗਾ ਕਿ ਰਵਿੰਦਰ ਅਤੇ ਅਮਿਤ ਨੇ ਉਸ ਨੂੰ ਜਲਾਲਪਰ ਬੁਲਾਇਆ ਹੈ। ਡਾਕਟਰ ਨੇ ਕਿਹਾ ਕਿ ਉਸ ਨੇ ਆਪਣੇ ਪਿਤਾ ਨੂੰ ਲੈ ਕੇ ਜਲਾਲਪੁਰ ਜਾ ਕੇ ਦੋਨਾਂ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਬੋਸ ਕਮਲ ਅਰੋੜਾ ਨਾਲ ਗੱਲਬਾਤ ਕਰਕੇ ਦੱਸਦੇ ਹਨ। ਫੋਨ ‘ਤੇ ਗੱਲ ਕਰਨ ਉਪਰੰਤ ਕਮਲ ਅਰੋੜਾ ਨੇ ਕਿਹਾ ਕਿ 50 ਹਜ਼ਾਰ ਰੁਪਏ ਲੱਗਣਗੇ। ਡਾਕਟਰ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਕੋਲ ਇੰਨੇ ਰੁਪਏ ਨਹੀਂ ਹਨ ਤਾਂ ਗੱਲ 30 ਹਜ਼ਾਰ ਰੁਪਏ ਵਿੱਚ ਨਿਬੜ ਗਈ। ਉਸ ਦੇ ਪਿਤਾ ਨੇ 20 ਹਜ਼ਾਰ ਰੁਪਏ ਸ਼ਾਮ ਸਮੇਂ ਦੇ ਦਿੱਤੇ ਤਾਂ ਕਮਲ ਅਰੋੜਾ ਨੇ ਕਿਹਾ ਕਿ ਗੱਲ 30 ਹਜ਼ਾਰ ਰੁਪਏ ਵਿੱਚ ਹੋਈ ਹੈ ਤਾਂ ਉਹ ਫਿਰ ਧਮਕੀਆਂ ਦੇਣ ਲੱਗ ਪਿਆ ਤਾਂ ਉਨ੍ਹਾਂ ਨੇ ਅਗਲੇ ਦਿਨ ਆਪਣੇ ਕਿਸੇ ਰਿਸ਼ਤੇਦਾਰ ਕੋਲੋਂ 10 ਹਜ਼ਾਰ ਉਕਤ ਪੱਤਰਕਾਰ ਨੂੰ ਦੇ ਦਿੱਤੇ। ਜਦੋਂ ਇਸ ਗੱਲ ਦਾ ਰੌਲਾ ਪਿੰਡ ਵਿਚ ਪੈ ਗਿਆ ਤਾਂ ਉਕਤ ਪੱਤਰਕਾਰਾਂ ਨੇ ਡਾਕਟਰ ਕੋਲ ਸੁਨੇਹਾ ਭੇਜਿਆ ਕਿ ਜੇਕਰ ਗੱਲ ਕਿਸੇ ਨੂੰ ਦੱਸੀ ਤਾਂ ਇਸ ਦਾ ਨਤੀਜਾ ਬੁਰਾ ਨਿਕਲਣ ਦੀਆਂ ਧਮਕੀਆਂ ਦੇਣ ਲੱਗ ਪਏ ਪਰ ਡਾਕਟਰ ਨੇ ਕਿਹਾ ਕਿ Àਸ ਨੇ ਇਸ ਸਬੰਧੀ ਸ਼ਿਕਾਇਤ ਪਲਿਸ ਕੋਲ ਕਰ ਦਿਤੀ ਜਿਸ ‘ਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਐਸ.ਆਈ. ਸਾਹਿਲ ਚੌਧਰੀ ਕਰ ਰਹੇ ਹਨ।

Leave a Reply

Your email address will not be published. Required fields are marked *