Home LATEST UPDATE ਟੋਕੀਓ ਪੈਰਾਲੰਪਿਕਸ ਵਿਚ ਦੋ ਹੋਰ ਤਮਗੇ ਭਾਰਤ ਦੇ ਨਾਮ

ਟੋਕੀਓ ਪੈਰਾਲੰਪਿਕਸ ਵਿਚ ਦੋ ਹੋਰ ਤਮਗੇ ਭਾਰਤ ਦੇ ਨਾਮ

0
8

ਟੋਕੀਓ : ਟੋਕੀਓ ਪੈਰਾਲੰਪਿਕਸ ਵਿਚ ਭਾਰਤ ਦੇ ਨਾਮ ਦੋ ਹੋਰ ਤਮਗੇ ਹੋ ਗਏ ਹਨ ਦੱਸ ਦਈਏ ਕਿ ਪੀ 4 ਮਿਕਸਡ 50 ਮੀਟਰ ਪਿਸਟਲ ਐਸਐਚ 1 ਸ਼ੂਟਿੰਗ ਵਿੱਚ ਮਨੀਸ਼ ਨਰਵਾਲ ਨੇ ਸੋਨ ਤਮਗਾ ਅਤੇ ਸਿੰਘਰਾਜ ਨੇ ਚਾਂਦੀ ਦਾ ਤਗਮਾ ਫੁੰਡਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨੀਸ਼ ਨਰਵਾਲ ਤੇ ਸਿੰਘਰਾਜ ਅਧਨਾ ਨੂੰ ਟੋਕੀਓ ਪੈਰਾਲੰਪਿਕਸ ਵਿੱਚ ਸੋਨੇ ਅਤੇ ਚਾਂਦੀ ਦਾ ਤਮਗਾ ਜਿੱਤਣ ‘ਤੇ ਵਧਾਈ ਦਿੱਤੀ ਹੈ। ਇੱਕ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਉਨ੍ਹਾਂ ਦੀ ਇਸ ਉਪਲੱਬਧੀ ਤੋਂ ਖੁਸ਼ ਹੈ। ਦੋਵਾਂ ਨੂੰ ਵਧਾਈ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ। ਦੱਸ ਦਈਏ ਕਿ ਟੋਕੀਓ ਪੈਰਾਲੰਪਿਕਸ ਵਿੱਚ ਦੇਸ਼ ਦਾ ਨਾਂ ਰੁਸ਼ਨਾਉਣ ਵਾਲੇ ਖਿਡਾਰੀਆਂ ਨੂੰ ਹਰਿਆਣਾ ਸਰਕਾਰ ਨੇ ਸ਼ੂਟਿੰਗ ਪੀ 4 ਮਿਕਸਡ 50 ਮੀਟਰ ਪਿਸਟਲ ਐਸਐਚ 1 ਵਿੱਚ ਸੋਨ ਤਗਮਾ ਜੇਤੂ ਮਨੀਸ਼ ਨਰਵਾਲ ਲਈ 6 ਕਰੋੜ ਰੁਪਏ ਅਤੇ ਚਾਂਦੀ ਦਾ ਤਗਮਾ ਜੇਤੂ ਸਿੰਘਰਾਜ ਅਧਾਨਾ ਲਈ 4 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ।

NO COMMENTS

LEAVE A REPLY

Please enter your comment!
Please enter your name here