Home LATEST UPDATE ਟੋਕੀਓ ਓਲੰਪਿਕਸ : ਭਾਰਤੀ ਪੁਰਸ਼ ਹਾਕੀ ਟੀਮ ਨੂੰ ਮਿਲੀ ਹਾਰ, ਮੋਦੀ ਨੇ...

ਟੋਕੀਓ ਓਲੰਪਿਕਸ : ਭਾਰਤੀ ਪੁਰਸ਼ ਹਾਕੀ ਟੀਮ ਨੂੰ ਮਿਲੀ ਹਾਰ, ਮੋਦੀ ਨੇ ਕਿਹਾ ਕੋਈ ਚੱਕਰ ਨਹੀਂ

0
29

ਸੈਮੀਫਾਈਨਲ ‘ਚ ਭਾਰਤ ਬੈਲਜੀਅਮ ਤੋਂ 5-2 ਨਾਲ ਹਾਰਿਆ ਭਾਰਤ


ਟੋਕੀਓ : ਇਕ ਦਿਨ ਦੀ ਜਿੱਤ ਮਗਰੋਂ ਅੱਜ ਭਾਰਤੀ ਹਾਕੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤੀ ਟੀਮ ਦੇ ਹੈਰਾਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਹਾਰ ਅਤੇ ਜਿੱਤ ਖੇਡ ਦਾ ਹਿੱਸਾ ਹਨ । ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਨੂੰ ਆਪਣੇ ਖਿਡਾਰੀਆਂ ‘ਤੇ ਮਾਣ ਹੈ। ਤਾਜਾ ਮਿਲੀ ਜਾਣਕਾਰੀ ਅਨੁਸਾਰ ਓਲੰਪਿਕਸ ਵਿੱਚ ਪੁਰਸ਼ਾਂ ਦੇ ਹਾਕੀ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਬੈਲਜੀਅਮ ਨੇ ਭਾਰਤ ਨੂੰ 5-2 ਨਾਲ ਮਾਤ ਦੇ ਦਿਤੀ ਹੈ। ਆਖਰੀ ਮਿੰਟਾਂ ਵਿੱਚ, ਸ਼੍ਰੀਜੇਸ਼ ਗੋਲ ਪੋਸਟ ਛੱਡ ਕੇ ਬਾਹਰ ਚਲਾ ਗਿਆ ਅਤੇ ਬੈਲਜੀਅਮ ਨੇ ਇਸਦਾ ਪੂਰਾ ਲਾਭ ਉਠਾਉਂਦਿਆ ਇੱਕ ਹੋਰ ਗੋਲ ਕੀਤਾ। ਇਸ ਨਾਲ ਭਾਰਤ ਦਾ ਸੋਨ ਤਮਗ਼ਾ ਖੁਸ ਗਿਆ ਹੈ। ਮੈਚ ਦਾ ਪਹਿਲਾ ਅੱਧ ਮੁੱਕਣ ਤੱਕ ਦੋਹੇਂ ਟੀਮਾਂ ਦੋ-ਦੋ ਗੋਲ ਨਾਲ ਬਰਾਬਰੀ ‘ਤੇ ਸਨ। ਹੈਂਡਰਿਕਸ ਨੇ ਅੰਤਿਮ ਕੁਆਰਟਰ ਵਿੱਚ 2 ਹੋਰ ਗੋਲ ਕੀਤੇ ਜਿਸ ਨਾਲ ਬੈਲਜੀਅਮ ਦੀ ਚੜਤ ਹੋ ਗਈ। ਜੌਨ-ਜੌਨ ਡੋਮੈਨ ਨੇ ਪੰਜਵਾਂ ਗੋਲ ਕਰ ਕੇ ਬੈਲਜੀਅਮ ਨੂੰ ਜਿਤ ਦੁਆਈ ਹੈ। ਹੁਣ ਭਾਰਤ ਫਾਈਨਲ ਵਿਚੋਂ ਬਾਹਰ ਹੋ ਗਿਆ ਹੈ। ਪੁਰਸ਼ ਹਾਕੀ ਕਾਂਸੀ ਦੇ ਤਮਗ਼ੇ ਦੇ ਮੁਕਾਬਲੇ ਹੁਣ ਭਾਰਤ ਦਾ ਸਾਹਮਣਾ ਆਸਟਰੇਲੀਆ ਜਾਂ ਜਰਮਨੀ ਨਾਲ ਹੋਵੇਗਾ।

NO COMMENTS

LEAVE A REPLY

Please enter your comment!
Please enter your name here