Friday, October 15, 2021
Google search engine
HomePunjabi Newsਟੋਕੀਓ ਓਲੰਪਿਕਸ : ਤੀਰਅੰਦਾਜ਼ੀ 'ਚ ਦੀਪਿਕਾ ਨੇ ਮਾਰੀ ਬਾਜ਼ੀ

ਟੋਕੀਓ ਓਲੰਪਿਕਸ : ਤੀਰਅੰਦਾਜ਼ੀ ‘ਚ ਦੀਪਿਕਾ ਨੇ ਮਾਰੀ ਬਾਜ਼ੀ

ਟੋਕੀਓ : ਟੋਕੀਓ ਓਲੰਪਿਕਸ ਦੀ ਸ਼ੁਰੂਆਤ ਵਿਚ ਹੀ ਤੀਰਅੰਦਾਜ਼ੀ ‘ਚ ਭਾਰਤੀ ਟੀਮ ਨੇ ਜਿੱਤ ਹਾਸਲ ਕਰ ਕੇ ਆਪਣੀ ਥਾਂ ਅੱਗੇ ਵਾਸਤੇ ਪੱਕੀ ਕਰ ਲਈ ਹੈ। ਹੁਣ ਇਹ ਟੀਮ ਕੁਆਟਰ ਫਾਈਨਲ ‘ਚ ਪੁੱਜ ਗਈ ਹੈ ਦੀਪਿਕਾ ਕੁਮਾਰੀ ਤੇ ਪ੍ਰਵੀਣ ਜਾਧਵ ਦੀ ਜੋੜੀ ਨੇ ਚੀਨੀ ਤਾਈਪੈ ਨੂੰ ਹਰਾ ਕੇ ਮਿਕਸਡ ਡਬਲਜ਼ ਵਰਗ ਦੇ ਕੁਆਰਟਰ ਫ਼ਾਈਨਲ ‘ਚ ਪ੍ਰਵੇਸ਼ ਕੀਤਾ। ਪਹਿਲੀ ਵਾਰ ਕੌਮਾਂਤਰੀ ਪੱਧਰ ‘ਤੇ ਖੇਡ ਰਹੇ ਜਾਧਵ ਤੇ ਦੀਪਿਕਾ ਨੇ ਕੋਈ ਗ਼ਲਤੀ ਕੀਤੇ ਬਿਨਾਂ ਹੀ ਆਪਣੀ ਸਥਿਤੀ ਮਜਬੂਤ ਕਰ ਲਈ ਹੈ। ਉਨ੍ਹਾਂ ਲਿਨ ਚਿਯਾ ਐੱਨ ਤੇ ਤਾਂਗ ਚਿਨ ਯੁਨ ਦੇ ਖ਼ਿਲਾਫ਼ ਇਹ ਮੁਕਾਬਲਾ 5.3 ਨਾਲ ਜਿੱਤਿਆ। ਹੁਣ ਉਨ੍ਹਾਂ ਦਾ ਸਾਹਮਣਾ ਦੱਖਣੀ ਕੋਰੀਆ ਤੇ ਬੰਗਲਾਦੇਸ਼ ਦੇ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ। ਉਥੇ ਹੀ ਸ਼ੂਟਿੰਗ ‘ਚ ਅਪੂਰਵੀ ਚੰਦੇਲਾਂ ਅਤੇ ਇਲਾਵੇਲੀਨ ਵਾਲਾਰਿਵਨ ਮਹਿਲਾ 10 ਮਿੱਤਰ ਏਅਰ ਰਾਈਫਲ ਕੁਆਲੀਫਿਕੇਸ਼ਨ ਮੁਕਾਬਲੇ ‘ਚੋਂ ਬਾਹਰ ਹੋ ਗਈ ਤੇ ਮੈਡਲ ਰਾਊਂਡ ਤੱਕ ਨਹੀਂ ਪਹੁੰਚ ਸਕੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments