ਟੋਕਿਓ ਓਲੰਪਿਕਸ : ਭਾਰਤੀ ਹਾਕੀ ਟੀਮ ਨੇ ਸਪੇਨ ਨੂੰ ਹਰਾਇਆ

0
59

ਟੋਕਿਓ : ਓਲੰਪਿਕਸ ਵਿੱਚ ਭਾਰਤੀ ਹਾਕੀ ਟੀਮ ਨੇ ਆਸਟ੍ਰੇਲੀਆ ਤੋਂ ਹਾਰ ਮਗਰੋਂ ਮੰਗਲਵਾਰ ਨੂੰ ਪੂਲ ਏ ਮੈਚ ਵਿੱਚ ਸਪੇਨ ਨੂੰ 3-0 ਨਾਲ ਹਰਾ ਦਿੱਤਾ । ਇਥੇ ਦਸ ਦਈਏ ਕਿ ਟੀਮ ਇੰਡੀਆ 3 ਮੈਚਾਂ ਵਿੱਚ 4 ਅੰਕ ਲੈ ਕੇ ਪੂਲ-ਏ ਵਿੱਚ ਦੂਜੇ ਨੰਬਰ ‘ਤੇ ਪਹੁੰਚ ਗਈ ਹੈ । ਇਸ ਮੁਕਾਬਲੇ ਵਿੱਚ ਭਾਰਤ ਨੇ ਪਹਿਲੇ ਕੁਆਰਟਰ ਵਿੱਚ ਹੀ 2-0 ਦਾ ਵਾਧਾ ਬਣਾ ਲਿਆ ਹੈ। ਹਾਕੀ ਵਿੱਚ ਪੂਲ-ਏ ਅਤੇ ਪੂਲ-ਬੀ ਵਿੱਚ 6-6 ਟੀਮਾਂ ਹਨ। ਭਾਰਤ ਪੂਲ ਏ ਵਿੱਚ ਹੈ। ਇਸ ਵਿੱਚ ਭਾਰਤ ਅਤੇ ਸਪੇਨ ਤੋਂ ਇਲਾਵਾ ਆਸਟ੍ਰੇਲੀਆ, ਅਰਜਨਟੀਨਾ ਅਤੇ ਮੇਜ਼ਬਾਨ ਜਪਾਨ ਦੀ ਟੀਮ ਮੌਜੂਦ ਹੈ। ਭਾਰਤ ਨੂੰ ਕੁਆਰਟਰ ਫਾਈਨਲ ਵਿੱਚ ਪਹੁੰਚਣ ਲਈ ਪੂਲ ਵਿੱਚ ਟਾਪ -4 ਰਹਿਣਾ ਪਵੇਗਾ। ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ ਸੀ, ਪਰ ਆਸਟ੍ਰੇਲੀਆ ਨੇ ਅਗਲੇ ਮੈਚ ਵਿੱਚ ਉਨ੍ਹਾਂ ਨੂੰ 7-1 ਨਾਲ ਹਰਾਇਆ ਸੀ ।

Google search engine

LEAVE A REPLY

Please enter your comment!
Please enter your name here