Home LATEST UPDATE ਟੋਕਿਓ ਓਲੰਪਿਕਸ : ਪ੍ਰਿਆ ਮਲਿਕ ਨੇ ਫੁੰਡਿਆ ਸੋਨ ਤਮਗਾ

ਟੋਕਿਓ ਓਲੰਪਿਕਸ : ਪ੍ਰਿਆ ਮਲਿਕ ਨੇ ਫੁੰਡਿਆ ਸੋਨ ਤਮਗਾ

0
71

ਚੰਡੀਗੜ੍ਹ : ਪ੍ਰਿਆ ਮਲਿਕ, ਪਹਿਲਵਾਨ ਜੋ ਕਿ 73 ਕਿੱਲੋਗ੍ਰਾਮ ਦੀ ਸ਼੍ਰੇਣੀ ਵਿਚ ਖੇਡ ਰਹੀ ਸੀ, ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਦੱਸ ਦਈਏ ਕੇ ਇਹ ਮੁਕਾਬਲਾ ਹੰਗਰੀ ਵਿਚ ਆਯੋਜਿਤ ਕੀਤਾ ਗਿਆ ਸੀ। ਉਸਨੇ ਗੋਲਡ ਮੈਡਲ ਲੈ ਕੇ ਅੰਤਰ ਰਾਸ਼ਟਰੀ ਪੱਧਰ ‘ਤੇ ਭਾਰਤ ਨੂੰ ਮਾਣ ਦਿਵਾਇਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਟੋਕਿਓ ਓਲੰਪਿਕਸ ਵਿੱਚ ਮੀਰਾਬਾਈ ਚਾਨੂ ਨੇ ਜਿੱਤ ਹਾਸਲ ਕੀਤੀ ਸੀ ਅਤੇ ਚਾਂਦੀ ਦਾ ਤਮਗਾ ਹਾਸਲ ਕੀਤਾ ਸੀ।


ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਬਾਰੇ ਮੰਤਰੀ, ਸੰਦੀਪ ਸਿੰਘ ਨੇ ਵੀ ਆਪਣੇ ਟਵਿੱਟਰ ਅਕਾਊਂਟ ‘ਤੇ ਵਧਾਈ ਦਾ ਨੋਟ ਅਤੇ ਇੱਕ ਪੋਸਟਰ ਦੇ ਕੇ ਕਿਹਾ, ਵਿਸ਼ਵ ਕੈਡੇਟ ਕੁਸ਼ਤੀ ਦੇ kg 73 ਕਿੱਲੋ ਵਰਗ ਬੁਡਾਪੇਸਟ, ਹੰਗਰੀ ਵਿਚ ਚੈਂਪੀਅਨਸ਼ਿਪ ਸੋਨੇ ਦਾ ਤਮਗਾ ਜਿੱਤਣ ਲਈ ਹਰਿਆਣਾ ਦੀ ਪਹਿਲਵਾਨ ਧੀ ਪ੍ਰਿਆ ਮਲਿਕ ਨੂੰ ਵਧਾਈ।


ਦੱਸ ਦਈਏ ਕਿ ਪ੍ਰਿਆ ਮਲਿਕ ਇਕ ਹਿੰਦੂ ਪਰਿਵਾਰ ਨਾਲ ਸਬੰਧ ਰੱਖਦੀ ਹੈ, ਉਸਨੂੰ ਅੰਸ਼ੂ ਮਲਿਕ ਨੇ ਸਿਖਲਾਈ ਦਿੱਤੀ ਸੀ। ਉਸ ਨੇ ਆਪਣੀ ਪੜ੍ਹਾਈ ਚੌਧਰੀ ਭਰਤ ਸਿੰਘ ਮੈਮੋਰੀਅਲ ਸਕੂਲ ਨੀਦਾਨ ਤੋਂ ਕੀਤੀ ਤੇ ਨੈਸ਼ਨਲ ਸਕੂਲ ਦੀਆਂ ਖੇਡਾਂ ਵਿਚ ਵੀ ਸੋਨ ਤਮਗਾ ਹਾਸਲ ਕੀਤਾ ਸੀ। ਇਸ ਦੇ ਨਾਲ ਹੀ ਪ੍ਰਿਆ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਖਿਡਾਰੀ ਹੈ।

NO COMMENTS

LEAVE A REPLY

Please enter your comment!
Please enter your name here