Home ENTERTAINMENT ਟੀ-ਸੀਰੀਜ਼ ਦੇ ਮੈਨੇਜਿੰਗ ਡਾਇਰੈਕਟਰ ਵਿਰੁੱਧ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ

ਟੀ-ਸੀਰੀਜ਼ ਦੇ ਮੈਨੇਜਿੰਗ ਡਾਇਰੈਕਟਰ ਵਿਰੁੱਧ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ

0
18

ਮੁੰਬਈ : ਟੀ-ਸੀਰੀਜ਼ ਦੇ ਮੈਨੇਜਿੰਗ ਡਾਇਰੈਕਟਰ ਭੂਸ਼ਣ ਕੁਮਾਰ (43) ਵੱਲੋਂ ਮਹਿਲਾ ਨੂੰ ਨੌਕਰੀ ਦੇਣ ਦਾ ਵਾਅਦਾ ਕਰ ਕੇ ਕਥਿਤ ਤੌਰ ’ਤੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਪੁਲਿਸ ਵਲੋਂ ਕੇਸ ਦਰਜ ਕੀਤਾ ਹੈ। ਉਧਰ ਕੰਪਨੀ ਨੇ ਦੋਸ਼ਾਂ ਸਿਰੇ ਤੋਂ ਨਕਾਰਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਮਰਹੂਮ ਸੰਗੀਤਕਾਰ ਗੁਲਸ਼ਨ ਕੁਮਾਰ ਦੇ ਪੁੱਤਰ ਨੂੰ ਬਦਨਾਮ ਕਰਨ ਲਈ ਇਹ ਸਾਜ਼ਿਸ਼ ਘੜੀ ਗਈ ਹੈ। ਅਧਿਕਾਰੀ ਮੁਤਾਬਕ 30 ਵਰ੍ਹਿਆਂ ਦੀ ਅਦਾਕਾਰਾ ਦੀ ਸ਼ਿਕਾਇਤ ’ਤੇ ਅੰਧੇਰੀ (ਪੱਛਮ) ’ਚ ਡੀਐੱਨ ਨਗਰ ਪੁਲੀਸ ਥਾਣੇ ’ਚ ਵੀਰਵਾਰ ਨੂੰ ਕੇਸ ਦਰਜ ਕੀਤਾ ਗਿਆ ਹੈ। ਸੂਤਰਾਂ ਨੇ ਕਿਹਾ ਕਿ ਸ਼ਿਕਾਇਤਕਰਤਾ ਭੂਸ਼ਣ ਕੁਮਾਰ ਨੂੰ ਪਿਛਲੇ ਕੁਝ ਸਾਲਾਂ ਤੋਂ ਜਾਣਦੀ ਸੀ ਅਤੇ ਉਸ ਨੇ 2017 ਤੋਂ ਲੈ ਕੇ 2020 ਤੱਕ ਵੱਖ ਵੱਖ ਥਾਵਾਂ ’ਤੇ ਕਥਿਤ ਤੌਰ ’ਤੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲਾਏ ਹਨ। ਟੀ-ਸੀਰੀਜ਼ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕੰਪਨੀ ਵੱਲੋਂ ਵਕੀਲਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ ਅਤੇ ਉਹ ਢੁੱਕਵੀਂ ਕਾਨੂੰਨੀ ਕਾਰਵਾਈ ਕਰਨਗੇ। ਪ੍ਰੋਡਕਸ਼ਨ ਕੰਪਨੀ ਨੇ ਬਿਆਨ ’ਚ ਕਿਹਾ ਕਿ ਮਹਿਲਾ ਪਹਿਲਾਂ ਹੀ ਟੀ-ਸੀਰੀਜ਼ ਦੇ ਬੈਨਰ ਹੇਠ ਫਿਲਮ ਅਤੇ ਮਿਊਜ਼ਿਕ ਵੀਡੀਓਜ਼ ’ਚ ਕੰਮ ਕਰ ਚੁੱਕੀ ਹੈ ਤਾਂ ਕੰਮ ਦਿਵਾਉਣ ਦਾ ਬਹਾਨਾ ਝੂਠਾ ਘੜਿਆ ਗਿਆ ਹੈ। ਟੀ-ਸੀਰੀਜ਼ ਮੁਤਾਬਕ ਮਹਿਲਾ ਨੇ ਇਸ ਸਾਲ ਮਾਰਚ ’ਚ ਭੂਸ਼ਣ ਕੁਮਾਰ ਕੋਲ ਪਹੁੰਚ ਕਰਕੇ ਵੈੱਬ ਸੀਰੀਜ਼ ਲਈ ਫੰਡ ਦੇਣ ਦੀ ਮੰਗ ਕੀਤੀ ਸੀ ਪਰ ਮਹਿਲਾ ਨੂੰ ਪੈਸਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਟੀ-ਸੀਰੀਜ਼ ਨੇ ਦਾਅਵਾ ਕੀਤਾ ਕਿ ਮਹਿਲਾ ਕੰਪਨੀ ਤੋਂ ਪੈਸੇ ਉਗਰਾਹੁਣ ਦੀ ਕੋਸ਼ਿਸ਼ ’ਚ ਸੀ ਅਤੇ ਉਸ ਖ਼ਿਲਾਫ਼ ਅੰਬੋਲੀ ਪੁਲਿਸ ਥਾਣੇ ’ਚ ਪਹਿਲੀ ਜੁਲਾਈ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਨ੍ਹਾਂ ਕਿਹਾ ਕਿ ਸ਼ਿਕਾਇਤ ਹੋਣ ਮਗਰੋਂ ਆਪਣੇ ਬਚਾਅ ’ਚ ਉਸ ਨੇ ਹੁਣ ਇਹ ਦੋਸ਼ ਲਾਏ ਹਨ।

NO COMMENTS

LEAVE A REPLY

Please enter your comment!
Please enter your name here