Home ENTERTAINMENT ਟੀਵੀ ਦੀ ਮਸ਼ਹੂਰ ਅਦਾਕਾਰਾ ਸੁਰੇਖਾ ਸਿਕਰੀ ਦਾ ਦਿਹਾਂਤ

ਟੀਵੀ ਦੀ ਮਸ਼ਹੂਰ ਅਦਾਕਾਰਾ ਸੁਰੇਖਾ ਸਿਕਰੀ ਦਾ ਦਿਹਾਂਤ

0
24

ਨਵੀਂ ਦਿੱਲੀ : ਟੀਵੀ ਦੀ ਮਸ਼ਹੂਰ ਅਦਾਕਾਰਾ ਸੁਰੇਖਾ ਸਿਕਰੀ ਦਾ 75 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ। ਸੁਰੇਖਾ ਦੇ ਮੈਨੇਜਰ ਨੇ ਦੱਸਿਆ ਕਿ ਉਨ੍ਹਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਹੈ। ਦੱਸ ਦਈਏ ਕਿ ਅਦਾਕਾਰਾ ਲੰਬੇ ਸਮੇਂ ਤੋਂ ਬੀਮਾਰ ਚਲ ਰਹੀ ਸੀ। ਸਾਲ 2020 ‘ਚ ਉਨ੍ਹਾਂ ਨੂੰ ਬ੍ਰੇਨ ਸਟ੍ਰੋਕ ਵੀ ਹੋਇਆ ਸੀ। ਦੱਸਣਯੋਗ ਹੈ ਕਿ ਸੁਰੇਖਾ ਸਿਕਰੀ ਨੂੰ ਤਿੰਨ ਵਾਰ ਨੈਸ਼ਨਲ ਐਵਾਰਡ ਮਿਲ ਚੁੱਕਾ ਹੈ। ਸੁਰੇਖਾ ਸਿਕਰੀ ਨੇ ਬਧਾਈ ਹੋ ਅਤੇ ਬਾਲਿਕਾ ਵਧੁ ਵਰਗੇ ਕਈ ਹਿੱਟ ਅਤੇ ਮਸ਼ਹੂਰ ਫਿਲਮਾਂ ਅਤੇ ਸੀਰੀਅਲ ‘ਚ ਯਾਦਗਾਰ ਭੂਮਿਕਾ ਨਿਭਾਈ ਹੈ।

NO COMMENTS

LEAVE A REPLY

Please enter your comment!
Please enter your name here