ਝਗੜੇ ਦੌਰਾਨ ਚੱਲੀ ਗੋਲੀ, ਇੱਕ ਦੀ ਮੌਤ

0
38

ਅੰਮ੍ਰਿਤਸਰ : ਮਾਮਲਾ ਅੰਮ੍ਰਿਤਸਰ ਦੇ ਥਾਣਾ ਬੀ ਡਵੀਜ਼ਨ ਅਧੀਨ ਆਉਂਦੇ ਇਲਾਕਾ ਸੁਲਤਾਨਵਿੰਡ ਰੋਡ ਚੁੰਗੀ ਮੰਦਿਰ ਦਾ ਹੈ। ਜਿਥੋਂ ਦੇ ਰਹਿਣ ਵਾਲੇ ਕਰਨ ਨਾਮ ਦੇ ਨੌਜਵਾਨ ਨੂੰ ਉਸ ਦਾ ਦੋਸਤ ਗੋਲੂ ਨੂੰ ਝਗੜੇ ਲਈ ਘਰੋਂ ਬੁਲਾ ਕੇ ਲੈ ਗਿਆ ਸੀ। ਜਿੱਥੇ ਝਗੜੇ ਦੌਰਾਨ ਕਰਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਜਿਸ ਨੂੰ ਮੌਕੇ ਤੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਮਾਤਾ ਅਤੇ ਭੈਣ ਦਾ ਕਹਿਣਾ ਸੀ ਕਿ ਉਹਨਾ ਦਾ ਬੇਟਾ ਘਰ ਲੇਟਿਆ ਪਿਆ ਸੀ ਅਤੇ ਰੋਟੀ ਖਾਣ ਦੀ ਤਿਆਰੀ ਵਿੱਚ ਸੀ। ਇੰਨੇ ਨੂੰ ਉਸਦਾ ਦੋਸਤ ਗੋਲੂ ਉਸਨੂੰ ਜ਼ਬਰਦਸਤੀ ਇਹ ਕਹਿ ਕੇ ਲੈ ਗਿਆ ਕਿ ਉਸ ਦਾ ਕਿਸੇ ਨਾਲ ਝਗੜਾ ਹੋਇਆ ਹੈ। ਪਰ ਝਗੜੇ ਦੌਰਾਨ ਕਰਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਜਿਸ ਦੇ ਚਲਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕਰਦਿਆਂ ਗੋਲੂ ਅਤੇ ਬਾਕੀ ਦੋਸ਼ੀਆ ਉਪਰ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਪੁਲਿਸ ਜਾਂਚ ਅਧਿਕਾਰੀ ADCP ਹਰਪਾਲ ਸਿੰਘ ਨੇ ਦੱਸਿਆ ਕਿ ਸਾਨੂੰ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਚੁੰਗੀ ਮੰਦਿਰ ‘ਤੇ ਗੋਲੀ ਚੱਲਣ ਦੀ ਜਾਣਕਾਰੀ ਮਿਲੀ ਸੀ। ਜਿਸਦੇ ਦੌਰਾਨ ਸਿਵਲ ਹਸਪਤਾਲ ਵਿਚ ਪਹੁੰਚੇ ਹਾਂ ਜਿੱਥੇ ਆ ਕੇ ਪਤਾ ਲੱਗਿਆ ਕਿ ਕਰਨ ਦੀ ਮੌਤ ਹੋ ਗਈ ਹੈ। ਜਿਸਦੇ ਸਾਥੀ ਗੋਲੂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ ਜਲਦ ਸਾਰਾ ਮਾਮਲਾ ਸੁਲਝਾਇਆ ਜਾਵੇਗਾ ਕਿ ਗੋਲੀ ਕਿਸ ਨੇ ਚਲਾਈ ਹੈ ਅਤੇ ਇਸ ਦੇ ਕੀ ਕਾਰਨ ਹਨ ਇਸ ਬਾਰੇ ਜਾਂਚ ਜਾਰੀ ਹੈ।

Google search engine

LEAVE A REPLY

Please enter your comment!
Please enter your name here