ਜੂਨੀਅਰ ਵਿਸ਼ਵ ਕੁਸ਼ਤੀ ਮੁਕਾਬਲੇ ਵਿੱਚ ਭਾਰਤ ਨੇ ਫੁੰਡੇ 11 ਤਮਗੇ, PM ਨੇ ਦਿੱਤੀ ਵਧਾਈ

0
11

ਨਵੀਂ ਦਿੱਲੀ : ਰੂਸ ਦੇ ਊਫਾ ਵਿਚ ਹੋ ਰਹੇ ਜੂਨੀਅਰ ਵਿਸ਼ਵ ਕੁਸ਼ਤੀ ਮੁਕਾਬਲੇ ਵਿੱਚ ਭਾਰਤ ਨੇ 11 ਤਮਗੇ ਆਪਣੇ ਨਾਮ ਕੀਤੇ ਹਨ ਜਿਸ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਕਾਬਲੇ ਵਿਚ ਚੰਗਾ ਪ੍ਰਦਰਸ਼ਨ ਕਰਨ ਲਈ ਦੇਸ਼ ਦੇ ਮਹਿਲਾ ਅਤੇ ਪੁਰਸ਼ ਪਹਿਲਵਾਨਾਂ ਦੀ ਸ਼ਲਾਘਾ ਕੀਤੀ ਹੈ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਨੇ ਟਵੀਟ ਕਰ ਕਿਹਾ, ‘ਪ੍ਰਤਿਭਾਸ਼ਾਲੀ ਅਤੇ ਤਾਕਤਵਰ ਬਣੋ। ਜੂਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 2021 ਵਿਚ ਸਾਡੇ ਪੁਰਸ਼ ਅਤੇ ਮਹਿਲਾ ਦਲ ਨੇ 4 ਚਾਂਦੀ ਸਮੇਤ ਕੁੱਲ 11 ਤਮਗੇ ਜਿੱਤੇ ਹਨ। ਇਸ ਸਫ਼ਲਤਾ ਲਈ ਟੀਮ ਪ੍ਰਸ਼ੰਸਾ ਦੀ ਹੱਕਦਾਰ ਹੈ। ਭਵਿੱਖ ਦੀਆਂ ਕੋਸ਼ਿਸ਼ਾਂ ਲਈ ਸ਼ੁੱਭਕਾਮਨਾਵਾਂ।’
ਜ਼ਿਕਰਯੋਗ ਹੈ ਕਿ ਦੇਸ਼ ਦੇ ਮਹਿਲਾ ਅਤੇ ਪੁਰਸ਼ ਪਹਿਲਵਾਨਾਂ ਨੇ ਰੂਸ ਦੇ ਊਫਾ ਵਿਚ ਜੂਨੀਅਰ ਵਿਸ਼ਵ ਕੁਸ਼ਤੀ ਮੁਕਾਬਲੇ ਵਿਚ ਚੰਗੀ ਖੇਡ ਦਿਖਾਉਂਦੇ ਹੋਏ 4 ਚਾਂਦੀ ਦੇ ਤਮਗਿਆਂ ਸਮੇਤ ਕੁੱਲ 11 ਤਮਗੇ ਜਿੱਤੇ ਹਨ।

Google search engine

LEAVE A REPLY

Please enter your comment!
Please enter your name here