ਜਨਮਦਿਨ ਮੁਬਾਰਕ Johney Lever

0
19

ਚੰਡੀਗੜ੍ਹ : ਬਾਲੀਵੁੱਡ ਵਿੱਚ ਨਾਮਣਾ ਖੱਟਣ ਵਾਲਾ ਕਮੇਡੀ ਅਦਾਕਾਰ ਜੌਨੀ ਲੀਵਰ (Johney Lever) ਦਾ ਜਨਮ 14 ਅਗਸਤ 1957 ਵਿਚ ਆਂਧਰਾ ਪ੍ਰਦੇਸ਼ ਦੇ ਪ੍ਰਕਾਸਮ ਜ਼ਿਲ੍ਹੇ ਵਿੱਚ ਹੋਇਆ ਹੈ। ਅੱਜ ਉਨ੍ਹਾਂ ਦਾ 64 ਵਾਂ ਜਨਮ ਦਿਨ ਹੈ। ਦੱਸ ਦਈਏ ਕਿ ਅਦਾਕਾਰ ਜੌਨੀ ਲੀਵਰ ਹਿੰਦੀ ਸਿਨੇਮਾ ਦੇ ਨਾਲ-ਨਾਲ ਸਟੈਂਡਅੱਪ ਕਾਮੇਡੀ ਦੇ ਵੀ ਬਾਦਸ਼ਾਹ ਹਨ।

ਉਹਨਾਂ ਨੇ ਜਿਆਦਾਤਰ ਕਮੇਡੀਅਨ ਦੀ ਭੂਮਿਕਾ ਨਿਭਾਈ ਹੈ। ਤੁਹਾਨੂੰ ਦੱਸ ਦੇਈਏ ਕਿ ਰੀਅਲ ਲਾਈਫ ਵਿਚ ਵੀ ਉਨ੍ਹਾਂ ਦਾ ਸੁਭਾਅ ਇਸੇ ਤਰ੍ਹਾਂ ਦਾ ਹੈ। ਲੋਕਾਂ ਵੱਲੋਂ ਜੌਨੀ ਲੀਵਰ (Johney Lever) ਨੂੰ ਹਮੇਸ਼ਾ ਪਸੰਦ ਕੀਤਾ ਜਾਂਦਾ ਹੈ। ਜੌਨੀ ਲੀਵਰ (Johney Lever) ਦਾ ਅਸਲੀ ਨਾਮ ਜੌਨੀ ਪ੍ਰਕਾਸ਼ ਹੈ। ਜੌਨੀ ਲੀਵਰ (Johney Lever) ਨੇ ਹੁਣ ਤੱਕ 13 ਵਾਰ ਬੈਸਟ ਕਾਮੇਡੀਅਨ, ਫਿਲਮਫੇਅਰ ਐਵਾਰਡ ਮਿਲ ਚੁੱਕਾ ਹੈ। ਜੌਨੀ ਲੀਵਰ ਹੁਣ ਤੱਕ 350 ਤੋਂ ਜ਼ਿਆਦਾ ਫਿਲਮਾਂ ਵਿਚ ਕੰਮ ਕੀਤਾ ਹੈ।

ਉਨ੍ਹਾਂ ਨੇ ਆਪਣੀ ਬੇਹਤਰੀਨ ਅਦਾਕਾਰੀ ਦੇ ਨਾਲ ਕਰੋੜਾ ਲੋਕਾਂ ਦਾ ਦਿਲ ਜਿੱਤਿਆ ਹੈ। ਜੌਨੀ ਲੀਵਰ (Johney Lever) ਦੇ ਪਿਤਾ ਪ੍ਰਕਾਸ਼ ਰਾਓ ਜਨਮੂਲਾ ਹਿੰਦਸਤਾਨ ਲੀਵਰ ਫੈਕਟਰੀ ਵਿਚ ਕੰਮ ਕਰਦੇ ਸਨ। ਜੌਨੀ (Johney) ਬਚਪਨ ਤੋਂ ਹੀ ਬਹੁਤ ਮੁਜ਼ਾਕੀਆਂ ਸੁਭਾਅ ਦਾ ਸੀ। ਜੌਨੀ ਲੀਵਰ (Johney Lever) ਦੇ ਦੋ ਭਰਾ ਅਤੇ ਤਿੰਨ ਭੈਣਾਂ ਹਨ। ਤੁਹਾਨੂੰ ਦੱਸ ਦੇਈਏ ਕਿ ਇਹਨਾਂ ਨੇ ਘਰ ਦੀਆਂ ਮਜ਼ਬੂਰੀਆਂ ਕਾਰਨ ਪੜ੍ਹਾਈ ਛੱਡ ਦਿੱਤੀ ਸੀ।

Google search engine

LEAVE A REPLY

Please enter your comment!
Please enter your name here