Home ENTERTAINMENT ਜਨਮਦਿਨ ਮੁਬਾਰਕ ਰਾਜ ਕੁਮਾਰ ਰਾਓ

ਜਨਮਦਿਨ ਮੁਬਾਰਕ ਰਾਜ ਕੁਮਾਰ ਰਾਓ

0
11

ਮੁੰਬਈ : ਬਾਲੀਵੁੱਡ ਅਦਾਕਾਰ ਰਾਜ ਕੁਮਾਰ ਰਾਓ ਦਾ ਜਨਮ 31 ਅਗਸਤ 1984 ਨੂੰ ਹਰਿਆਣਾ ਦੇ ਗੁਰੂਗ੍ਰਾਮ ਵਿਚ ਹੋਇਆ। ਰਾਜ ਕੁਮਾਰ ਰਾਓ ਦੇ ਪਿਤਾ ਦਾ ਨਾਂ ਸੱਤਿਆਪਾਲ ਯਾਦਵ ਹੈ ਜੋ ਇਕ ਮਾਲ ਵਿਭਾਗ ਦੇ ਮੁਲਾਜ਼ਮ ਸਨ ਅਤੇ ਮਾਤਾ ਕਮਲੇਸ਼ ਯਾਦਵ ਜੋ ਕਿ ਹਾਊਸ ਵਾਈਫ ਸਨ। ਉਨ੍ਹਾਂ ਦਾ ਇਕ ਭਰਾ ਅਤੇ ਇਕ ਭੈਣ ਹੈ। ਤੁਹਾਨੂੰ ਦੱਸ ਦਈਏ ਕਿ ਰਾਜ ਕੁਮਾਰ ਰਾਓ 37 ਸਾਲਾ ਦੇ ਹੋ ਗਏ ਹਨ। ਰਾਓ ਨੇ ਸਕੂਲ ਦੀ ਪੜ੍ਹਾਈ ਗੁਰੂਗ੍ਰਾਮ ਤੋਂ ਹੀ ਕੀਤੀ ਅਤੇ ਅਨਕਾ ਕਾਲਜ ਦਿੱਲੀ ਤੋਂ ਗ੍ਰੈਜੂਏਸ਼ਨ ਕੀਤੀ। ਰਾਜ ਕੁਮਾਰ ਰਾਓ ਨੇ ਫਿਲਮ ਇੰਡਸਟਰੀ ਵਿਚ ਲਵ ਸੈਕਸ ਔਰ ਧੋਖਾ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਰਾਜ ਕੁਮਾਰ ਨੇ 2013 ਵਿਚ ਕਾਇਆ ਪੋ ਛੇ! ਦੇ ਲਈ ਸਹਾਇਕ ਕਲਾਕਾਰ ਦੇ ਲਈ ਫਿਲਮ ਫੇਅਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਰਾਓ ਨੂੰ ਸਰਵਸ੍ਰੇਸ਼ਟ ਅਦਾਕਾਰ ਦਾ ਰਾਸ਼ਟਰੀ ਫਿਲਮ ਪੁਰਸਕਾਰ ਸ਼ਾਹਿਦ ਦੇ ਲਈ ਮਿਲਿਆ ਸੀ। ਰਾਜ ਕੁਮਾਰ ਰਾਓ ਨੇ ਫਿਲਮ ਇੰਡਸਟਰੀ ਵਿਚ ਬਹੁਤ ਘਾਲਣਾ ਘਾਲੀ ਅਤੇ ਆਪਣਾ ਵੱਖਰਾ ਨਾਮ ਬਣਾਇਆ ਹੈ।

NO COMMENTS

LEAVE A REPLY

Please enter your comment!
Please enter your name here