ਜਨਮਦਿਨ ਮੁਬਾਰਕ ਪੰਕਜ ਤ੍ਰਿਪਾਠੀ

0
10

ਚੰਡੀਗੜ੍ਹ : ਮਸ਼ਹੂਰ ਫਿਲਮ ਅਦਾਕਾਰ ਪੰਕਜ ਤ੍ਰਿਪਾਠੀ ਦਾ ਅੱਜ ਜਨਮਦਿਨ ਹੈ। ਤੁਹਾਨੂੰ ਦੱਸ ਦਈਏ ਕਿ ਪੰਕਜ ਤ੍ਰਿਪਾਠੀ ਦਾ ਜਨਮ 5 ਸਤੰਬਰ 1976 ‘ਚ ਬੇਲਸੰਦ,ਜ਼ਿਲ੍ਹਾ ਗੋਪਾਲਗੰਜ, ਬਿਹਾਰ ‘ਚ ਹੋਇਆ। ਇਨ੍ਹਾਂ ਦੀ ਬਾਕਮਾਲ ਅਦਾਕਾਰੀ ਕਾਰਨ ਹੀ ਪ੍ਰਸ਼ੰਸਕ ਇਨ੍ਹਾਂ ਨੂੰ ਅਥਾਹ ਪਿਆਰ ਕਰਦੇ ਹਨ। ਪੰਕਜ ਤ੍ਰਿਪਾਠੀ ਪ੍ਰਮੁੱਖ ਤੌਰ ‘ਤੇ ਹਿੰਦੀ ਫਿਲਮਾਂ ‘ਚ ਅਦਾਕਾਰੀ ਕਰਦੇ ਹਨ। ਇਸ ਤੋਂ ਇਲਾਵਾਂ ਉਨ੍ਹਾਂ ਤਮਿਲ ਅਤੇ ਪੰਜਾਬੀ ਫਿਲਮਾਂ ‘ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਆਪਣੀ ਨੈਚੂਰਲ ਅਦਾਕਾਰੀ ਲਈ ਮਸ਼ਹੂਰ ਪੰਕਜ ਤ੍ਰਿਪਾਠੀ ਨੇ ਸਾਲ 2004 ‘ਚ ਫਿਲਮ ‘ਰਨ’ ਅਤੇ ਓਮਕੁਰਾ ‘ਚ ਨਿਭਾਈ ਛੋਟੀ ਜਿਹੀ ਭੂਮਿਕਾ ਰਾਹੀ ਇਸ ਫਿਲਮੀ ਦੁਨੀਆ ਦਾ ਸਫ਼ਰ ਸ਼ੁਰੂ ਕੀਤਾ ਸੀ। ਇਸ ਮੌਕੇ ਉਹ 40 ਤੋਂ ਵੱਧ ਫਿਲਮਾਂ ਅਤੇ 60 ਟੀਵੀ ਸ਼ੌਅ ‘ਚ ਕੰਮ ਕਰ ਚੁੱਕੇ ਹਨ। ਪੰਕਜ ਤ੍ਰਿਪਾਠੀ ਨੂੰ ਗੈਂਗਸ ਆਫ ਵਾਸੇਪੁਰ ਫਿਲਮ ਸੀਰੀਜ਼ ਰਾਹੀ ਵੱਧ ਲੋਕਪ੍ਰਿਯਤਾ ਮਿਲੀ। ਜਿਸ ਤੋਂ ਬਾਅਦ ਕਈ ਮਹੱਤਵਪੂਰਨ ਫਿਲਮਾਂ ‘ਚ ਅਦਾਕਾਰੀ ਕੀਤੀ।

Google search engine

LEAVE A REPLY

Please enter your comment!
Please enter your name here