ਚੀਨ ਵਿਚ ਮੀਂਹ ਦਾ ਕਹਿਰ,ਬਿਜਲੀ ਸਪਲਾਈ ਠੱਪ

0
19

ਬੀਜਿੰਗ : ਮੱਧ ਚੀਨ ਵਿਚ ਭਾਰੀ ਮੀਂਹ ਕਾਰਨ ਕਈ ਜਗ੍ਹਾ ਢਿੱਗਾਂ ਡਿੱਗਆਂ ਹਨ ਅਤੇ ਬਿਜਲੀ ਸਪਲਾਈ ਠੱਪ ਹੋ ਗਈ ਇਸ ਤੋਂ ਇਲਾਵਾ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਪਰ ਬਚਾਅ ਵਾਲੀ ਗੱਲ ਇਹ ਹੈ ਕਿ ਇਸ ਦੌਰਾਨ ਖੇਤਰ ਵਿਚ ਕਿਸੇ ਦੀ ਮੌਤ ਦੀ ਖ਼ਬਰ ਨਹੀਂ ਹੈ। ਦੱਸ ਦਈਏ ਕਿ ਅਧਿਕਾਰਤ ‘ਚਾਈਨਾ ਨਿਊਜ਼ ਸਰਵਿਸ’ (ਸੀ.ਐੱਨ.ਐੱਸ.) ਨੇ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਤੋਂ ਕਿਹਾ ਕਿ ਪਿਛਲੇ ਮਹੀਨੇ ਇਸੇ ਖੇਤਰ ਵਿਚ ਹੜ੍ਹ ਕਾਰਨ 300 ਤੋਂ ਵੱਧ ਲੋਕ ਮਾਰੇ ਗਏ ਸਨ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਦੇਸ਼ ਵਿਚ ਮੋਹਲੇਧਾਰ ਮੀਂਹ ਕਾਰਨ ਅਧਿਕਾਰੀਆਂ ਨੂੰ ਹੈਨਾਨ ਸੂਬੇ ਦੇ ਵੱਡੇ ਸ਼ਹਿਰ ਝੇਂਗਝੂ ਵਿਚ ਕੁਝ ਸੁਰੰਗਾਂ ਅਤੇ ਕੁਝ ਪੁਲ ਬੰਦ ਕਰਨੇ ਪਏ। ਜੁਲਾਈ ਵਿਚ ਹੜ੍ਹ ਕਾਰਨ ਇੱਥੇ ਘੱਟੋ-ਘੱਟ 292 ਲੋਕਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਝੇਂਗਝੂ ਵਿਚ 95 ਯਾਤਰੀ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੀਂਹ ਕਾਰਨ ਕਿਸਾਨਾਂ ਅਤੇ ਹੋਰਾਂ ਨੂੰ ਲਗਭਗ 45 ਕਰੋੜ ਯੂਆਨ (70 ਕਰੋੜ ਡਾਲਰ) ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਜਾਣਕਾਰੀ ਅਨੁਸਾਰ ਦੱਖਣ-ਪੱਛਮ ਵਿੱਚ ਹੇਨਾਨ, ਸ਼ਾਨਕਸੀ ਅਤੇ ਸਿਚੁਆਨ ਵਿਚ ਲਗਭਗ 25 ਰਾਜਮਾਰਗ ਬੰਦ ਕਰ ਦਿੱਤੇ ਗਏ।

Google search engine

LEAVE A REPLY

Please enter your comment!
Please enter your name here