Home Punjabi News ਚੀਨ ‘ਚ ਗੋਦਾਮ ਨੂੰ ਲੱਗੀ ਅੱਗ, ਕਈ ਮੌਤਾਂ

ਚੀਨ ‘ਚ ਗੋਦਾਮ ਨੂੰ ਲੱਗੀ ਅੱਗ, ਕਈ ਮੌਤਾਂ

0
52

ਚਾਂਗਚੁਨ : ਚੀਨ ਦੇ ਜਿਲਿਨ ਸੂਬੇ ਵਿਚ ਸਨਿਚਰਵਾਰ ਨੂੰ ਇਕ ਗੋਦਾਮ ਵਿਚ ਅੱਗ ਲੱਗਣ ਕਾਰਨ ਘੱਟੋ ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ 26 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਸਥਾਨਕ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਅਨੁਸਾਰ ਇਹ ਹਾਦਸਾ ਜਿਲਿਨ ਸੂਬੇ ਦੀ ਰਾਜਧਾਨੀ ਚਾਂਗਚੁਨ ਵਿੱਚ ਜਿਨਗਿਊ ਹਾਈ-ਟੈਕ ਉਦਯੋਗਿਕ ਵਿਕਾਸ ਜ਼ੋਨ ਵਿੱਚ ਇੱਕ ਰਸਦ ਗੋਦਾਮ ਵਿੱਚ ਵਾਪਰਿਆ। ਮਿਲੀ ਜਾਣਕਾਰੀ ਅਨੁਸਾਰ ਅੱਗ ਲੱਗਣ ਨਾਲ 14 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ 26 ਜ਼ਖ਼ਮੀਆਂ ਵਿਚੋਂ 12 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅੱਗ ‘ਤੇ ਕਾਬੂ ਪਾਉਣ ਲਈ ਯਤਨ ਜਾਰੀ ਹਨ ਅਤੇ ਅਧਿਕਾਰੀ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।

NO COMMENTS

LEAVE A REPLY

Please enter your comment!
Please enter your name here