ਚਿੜੀਆਘਰ ’ਚ ਲਗੀ ਭਿਆਨਕ ਅੱਗ ਨੇ ਲਈ ਦਰਜਨਾਂ ਜਾਨਵਰਾਂ ਦੀ ਜਾਨ

0
21

ਲੰਡਨ : ਯੂ. ਕੇ. ਦੇ ਇੱਕ ਮਸ਼ਹੂਰ ਚਿੜੀਆਘਰ ’ਚ ਭਿਆਨਕ ਅੱਗ ਲਗਨ ਕਾਰਨ ਦਰਜਨਾਂ ਜਾਨਵਰਾਂ ਅਤੇ ਪੰਛੀਆਂ ਦੀ ਮੌਤ ਹੋ ਗਈ। ਯੂ. ਕੇ. ਦੇ ਐਸੇਕਸ ਵਿੱਚ ਮਾਲਡਨ ਪ੍ਰੋਮਨੇਡ ਪੈਟਿੰਗ ਚਿੜੀਆਘਰ ਵਿੱਚ ਅੱਗ ਲੱਗਣ ਤੋਂ ਬਾਅਦ ਅੱਗ-ਬੁਝਾਊ ਕਰਮਚਾਰੀ ਕਾਰਵਾਈ ਕਰਦਿਆਂ ਚਿੜੀਆਘਰ ਪਹੁੰਚੇ, ਜਿੱਥੇ ਜਾਨਵਰਾਂ ਤੇ ਪੰਛੀਆਂ ਦੀਆਂ 70 ਤੋਂ ਵੱਧ ਕਿਸਮਾਂ ਹਨ।

ਮਿਲੀ ਜਾਣਕਾਰੀ ਅਨੁਸਾਰ ਇਹ ਅੱਗ ਇੱਕ ਫ੍ਰੀਜ਼ਰ ਵਿੱਚ ਨੁਕਸ ਪੈਣ ਕਰ ਕੇ ਲੱਗੀ। ਅੱਗ-ਬੁਝਾਊ ਅਮਲੇ ਵੱਲੋਂ ਇੱਕ ਘੰਟੇ ਦੇ ਅੰਦਰ ਇਸ ਅੱਗ ਨੂੰ ਕਾਬੂ ਕੀਤਾ ਗਿਆ ਪਰ ਲੱਗਭਗ 25 ਜਾਨਵਰਾਂ ਅਤੇ ਪੰਛੀਆਂ ਨੂੰ ਬਚਾਇਆ ਨਹੀਂ ਜਾ ਸਕਿਆ, ਜਿਨ੍ਹਾਂ ’ਚ ਕੱਛੂਕੁੰਮੇ, ਤੋਤੇ , ਮੀਰਕੇਟ ਅਤੇ ਹੋਰ ਜਾਨਵਰ ਸ਼ਾਮਲ ਸਨ। ਇਸ ਅੱਗ ਹਾਦਸੇ ’ਚੋਂ ਬਚੇ ਹੋਏ ਜਾਨਵਰਾਂ ਨੂੰ ਸੁਰੱਖਿਅਤ ਥਾਂ ‘ਤੇ ਭੇਜ ਦਿੱਤਾ ਗਿਆ ਸੀ।

Google search engine

LEAVE A REPLY

Please enter your comment!
Please enter your name here