ਘਰੇਲੂ ਗੈਸ ਖਪਤਕਾਰਾਂ ਲਈ ਵਧੀਆ ਖ਼ਬਰ

0
55


ਚੰਡੀਗੜ੍ਹ : ਘਰੇਲੂ ਗੈਸ ਖ਼ਪਤਕਾਰਾਂ ਹੁਣ ਆਪਣੇ ਇਲਾਕੇ ਦੀ ਕਿਸੇ ਵੀ ਮਨਪਸੰਦ ਗੈਸ ਏਜੰਸੀ ਤੋਂ ਗੈਸ ਸਿਲੰਡਰ ਦੀ ਡਿਲੀਵਰੀ ਪ੍ਰਾਪਤ ਕਰ ਸਕਣਗੇ। ਦਰਅਸਲ ਘਰੇਲੂ ਗੈਸ ਖ਼ਪਤਕਾਰਾਂ ਨੂੰ ਗੈਸ ਸਿਲੰਡਰ ਦੀ ਸੌਖੀ ਸਪਲਾਈ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਗੈਸ ਕੰਪਨੀਆਂ ਵੱਲੋਂ ਦੇਸ਼ ਦੇ 100 ਜਿਲ੍ਹਿਆਂ ‘ਚ ਪੋਰਟੇਬਿਲਟੀ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਇਨ੍ਹਾਂ ‘ਚੋਂ 55 ਜਿਲ੍ਹਿਆਂ ‘ਚ ਇਸ ਸੇਵਾ ਨੂੰ ਹਰੀ ਝੰਡੀ ਦਿਖਾ ਦਿੱਤੀ ਗਈ ਹੈ । ਉਕਤ ਯੋਜਨਾ ਨਾਲ ਉਨ੍ਹਾਂ ਖ਼ਪਤਕਾਰਾਂ ਨੂੰ ਰਾਹਤ ਮਿਲੇਗੀ, ਜੋ ਆਪਣੀ ਸਬੰਧਿਤ ਗੈਸ ਏਜੰਸੀਆਂ ਦੇ ਡੀਲਰਾਂ ਦੀਆਂ ਮਨਮਾਨੀਆਂ ਜਾਂ ਓਵਰ ਚਾਰਜਿਸ ਤੋਂ ਪਰੇਸ਼ਾਨ ਹਨ। ਇੰਡੇਨ ਗੈਸ ਕੰਪਨੀ ਦੇ ਸੇਲਜ਼ ਅਧਿਕਾਰੀ ਸੁਖਰਾਜ ਸਿੰਘ ਨੇ ਦੱਸਿਆ ਕਿ ਪਟਿਆਲਾ ‘ਚ ਕੰਪਨੀ ਵੱਲੋਂ ਪੋਰਟੇਬਿਲਟੀ ਯੋਜਨਾ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕੁੱਝ ਦਿਨਾਂ ਬਾਅਦ ਇਹ ਯੋਜਨਾ ਲੁਧਿਆਣਾ ਦੀਆਂ ਗੈਸ ਏਜੰਸੀਆਂ ‘ਚ ਵੀ ਸ਼ੁਰੂ ਹੋਵੇਗੀ।

Google search engine

LEAVE A REPLY

Please enter your comment!
Please enter your name here