ਗੋਭੀ ਦਾ ਕਰਨ ਗੲੀ ਸੀ ਹੀਲਾ ,ਰੱਬ ਨੇ ਡਾਲਰਾਂ ਦਾ ਭਰ ਤਾ ਪਤੀਲਾ

0
101

ਵਾਸ਼ਿੰਗਟਨ — ਸਿਆਣਿਆਂ ਦੀ ਕਹਾਵਤ ਹੈ; ਕਿਸਮਤ ਕਦੋਂ ਮਿਹਰਬਾਨ ਹੋ ਜਾਵੇ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਕਿਸਮਤ ਦੀ ਅਜਿਹੀ ਹੀ ਮਿਹਰ ਇਕ ਅਮਰੀਕੀ ਮਹਿਲਾ ‘ਤੇ ਹੋਈ ਤੇ ਉਹ ਅਚਾਨਕ ਕਰੋੜਾਂ ਦੀ ਮਾਲਕਣ ਬਣ ਗਈ। ਇਹ ਮਹਿਲਾ ਅਮਰੀਕਾ ਦੇ ਮੈਰੀਲੈਂਡ ਦੀ ਰਹਿਣ ਵਾਲੀ ਹੈ।ਵੇਨੇਸਾ ਵਾਰਡ ਨਾਮ ਦੀ ਮਹਿਲਾ ਗੋਭੀ ਖਰੀਦਣ ਲਈ ਘਰੋਂ ਨਿਕਲੀ ਸੀ। ਰਸਤੇ ਵਿਚ ਉਸ ਨੇ ਲਾਟਰੀ ਖੇਡੀ ਅਤੇ ਡੇਢ ਕਰੋੜ ਰੁਪਏ ਜਿੱਤ ਲਏ।

ਵੇਨੇਸਾ ਵਾਰਡ ਨੇ ਵਰਜੀਨੀਆ ਲਾਟਰੀ ਨੂੰ ਦੱਸਿਆ ਕਿ ਉਸ ਨੂੰ ਉਸ ਦੇ ਪਿਤਾ ਨੇ ਗੋਭੀ ਲਿਆਉਣ ਲਈ ਕਿਹਾ ਸੀ। ਰਸਤੇ ਵਿਚ ਉਸ ਨੇ ਗੋਭੀ ਦੇ ਨਾਲ-ਨਾਲ ਕਿਸਮਤ ਅਜਮਾਉਣ ਲਈ ਸਪਿਨ ਸਕ੍ਰੈਚ-ਆਫ ਟਿਕਟ ਖਰੀਦ ਲਿਆ। ਲਾਟਰੀ ਟਿਕਟ ਖਰੀਦ ਕੇ ਉਹ ਘਰ ਆ ਗਈ। ਜਦੋਂ ਉਸ ਨੇ ਲਾਟਰੀ ਦਾ ਟਿਕਟ ਸਕਰੈਚ ਕੀਤਾ ਤਾਂ ਨਤੀਜਾ ਦੇਖ ਉਹ ਹੈਰਾਨ ਰਹਿ ਗਈ। ਵੇਨੇਸਾ ਨੇ ਪਾਇਆ ਕਿ ਉਸ ਨੇ ਲਾਟਰੀ ਟਿਕਟ ਵਿਚ ਸਭ ਤੋਂ ਵੱਧ ਇਨਾਮ ਜਿੱਤਿਆ ਹੈ। ਉਸ ਨੇ 2,25000 ਡਾਲਰ (ਕਰੀਬ ਡੇਢ ਕਰੋੜ ਰੁਪਏ) ਜਿੱਤੇ। ਵੇਨੇਸਾ ਨੇ ਦੱਸਿਆ ਕਿ ਉਹ ਇਨ੍ਹਾਂ ਪੈਸਿਆਂ ਨੂੰ ਆਪਣੀ ਰਿਟਾਇਰਮੈਂਟ ਲਈ ਬਚਾ ਕੇ ਰੱਖਣਾ ਚਾਹੁੰਦੀ ਹੈ। ਇਸ ਦੇ ਇਲਾਵਾ ਇਸ ਰਾਸ਼ੀ ਨਾਲ ਉਹ ਡਿਜ਼ਨੀ ਵਰਲਡ ਘੁੰਮਣ ਦਾ ਆਪਣਾ ਸੁਪਨਾ ਪੂਰਾ ਕਰੇਗੀ।