ਖੁਸ਼ਖਬਰੀ : ਦੁਬਈ ਨੇ ਖੋਲ੍ਹੇ ਟੂਰਿਸਟ ਵੀਜ਼ੇ

Date:

Share post:

ਦੁਬਈ : ਸੰਯੁਕਤ ਅਰਬ ਅਮੀਰਾਤ ਨੇ 30 ਅਗਸਤ ਤੋਂ ਉਨ੍ਹਾਂ ਲੋਕਾਂ ਨੂੰ ਟੂਰਿਸਟ ਵੀਜ਼ਾ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੇ ਦੋਵੇਂ ਟੀਕੇ ਲਗਵਾਏ ਹੋਏ ਹਨ। ਇਹ ਕਦਮ ਦੇਸ਼ ਵਿਚ ਪਾਜ਼ੇਟਿਵ ਮਾਮਲਿਆਂ ਵਿਚ ਆਈ ਗਿਰਾਵਟ ਦੇ ਬਾਅਦ ਚੁੱਕਿਆ ਗਿਆ ਹੈ। ਫੈਡਰਲ ਅਥਾਰਟੀ ਫਾਰ ਆਈਡੈਂਟਿਟੀ ਐਂਡ ਸਿਟੀਜ਼ਨਸ਼ਿਪ (ਆਈ.ਸੀ.ਏ.) ਅਤੇ ਨੈਸ਼ਨਲ ਐਮਰਜੈਂਸੀ ਕ੍ਰਾਈਸਸ ਐਂਡ ਡਿਜਾਸਟਰ ਮੈਨੇਜਮੈਂਟ ਅਥਾਰਟੀ (ਐੱਨ.ਸੀ.ਈ.ਐੱਮ.ਏ.) ਦੋਵਾਂ ਨੇ ਸੰਯੁਕਤ ਰੂਪ ਨਾਲ ਐਲਾਨ ਕੀਤਾ ਕਿ ਟੂਰਿਸਟ ਵੀਜ਼ਾ ਲਈ ਅਰਜ਼ੀ ਪ੍ਰਕਿਰਿਆ ਭਾਰਤ ਸਮੇਤ ਉਨ੍ਹਾਂ ਸਾਰੇ ਦੇਸ਼ਾਂ ਲਈ ਖੁੱਲ੍ਹ ਗਈ ਹੈ, ਜਿਨ੍ਹਾਂ ਨੇ ਵਿਸ਼ਵ ਸਿਹਤ ਸੰਗਠਨ (ਡਲਬਯੂ.ਐੱਚ.ਓ.) ਵੱਲੋਂ ਮਾਨਤਾ ਪ੍ਰਾਪਤ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲਗਵਾਈਆਂ ਹੋਈਆਂ ਹਨ। ਇਹ ਟੂਰਿਸਟ ਵੀਜ਼ਾ 30 ਜਾਂ 90 ਦਿਨਾਂ ਲਈ ਦਿੱਤਾ ਜਾਂਦਾ ਹੈ। ਦੱਸ ਦੇਈਏ ਕਿ 3 ਜੂਨ ਤੱਕ ਡਲਬਯੂ.ਐੱਚ.ਓ. ਵੱਲੋਂ ਮਨਜ਼ੂਰਸ਼ੁਦਾ ਕੋਵਿਡ-19 ਟੀਕਿਆਂ ਵਿਚ ਐਸਟ੍ਰਾਜ਼ੇਨੇਕਾ, ਆਕਸਫੋਰਡ, ਕੋਵੀਸ਼ੀਲਡ, ਜਾਨਸਨ ਐਂਡ ਜਾਨਸਨ, ਮਾਡਰਨਾ, ਫਾਈਜ਼ਰ, ਬਾਇਓਐਨਟੈਕ, ਸਿਨੋਫਾਰਮ ਅਤੇ ਸਿਨੋਵਾਕ ਸ਼ਾਮਲ ਹਨ। ਡਬਲਯੂ.ਏ.ਐੱਮ. ਨੇ ਅੱਗੇ ਕਿਹਾ ਕਿ ਟੂਰਿਸਟ ਵੀਜ਼ਾ ’ਤੇ ਆਉਣ ਵਾਲੇ ਯਾਤਰੀਆਂ ਨੂੰ ਹਵਾਈਅੱਡੇ ’ਤੇ ਲਾਜ਼ਮੀ ਪੀ.ਸੀ.ਆਰ. ਟੈਸਟ ਕਰਾਉਣਾ ਹੋਵੇਗਾ।

LEAVE A REPLY

Please enter your comment!
Please enter your name here

spot_img

Related articles

ਪੰਜਾਬ ਸਰਕਾਰ ਦੀ ਸਾਜ਼ਿਸ਼ ਸੀ ਜਿਸ ਤਹਿਤ ਪ੍ਰਧਾਨ ਮੰਤਰੀ ਮੋਦੀ ਨੂੰ ਰੋਕਿਆ ਗਿਆ: Anil Vij

ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ Anil Vij ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਉਲੰਘਣ 'ਤੇ ਕਿਹਾ...

ਫਿਰੋਜ਼ਪੁਰ ਪੁਲਿਸ ਨੇ ਛੇ ਘੰਟਿਆਂ ਵਿੱਚ ਅਗਵਾ (kidnap) ਹੋਏ ਬੱਚੇ ਨੂੰ ਪਰਿਵਾਰ ਨਾਲ ਲੱਭਿਆ

ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਡਾ: ਨਰਿੰਦਰ ਭਾਰਗਵ ਦੀ ਅਗਵਾਈ (kidnaped) ਹੇਠ ਫ਼ਿਰੋਜ਼ਪੁਰ ਪੁਲਿਸ ਨੇ ਬੁੱਧਵਾਰ ਨੂੰ 16 ਸਾਲ...

ਪਿੰਡ ਬਾਬਰਪੁਰ ਦਾ ਹਾਈ ਸਕੂਲ ਬਣਿਆ ਸੀਨੀਅਰ ਸੈਕੰਡਰੀ ਸਕੂਲ

ਮਲੌਦ : ਪਿਛਲੇ ਲੰਮੇ ਸਮੇਂ ਤੋਂ ਪਿੰਡ ਬਾਬਰਪੁਰ ਤੇ ਆਸ-ਪਾਸ ਦੇ ਪਿੰਡ ਵਾਸੀਆਂ ਵਲੋਂ ਮੰਗ ਕੀਤੀ ਜਾ ਰਹੀ...

ਭਾਰਤ ਚ ਕੋਰੋਨਾ (Corona) ਮਰੀਜਾਂ ਦੀ ਗਿਣਤੀ ਵਧੀ

ਕੇਂਦਰੀ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਵਿੱਚ ਇੱਕ ਦਿਨ ਵਿੱਚ 1,41,986 ਨਵੇਂ ਕੋਰੋਨਾ ਵਾਇਰਸ (...