ਖਿਡਾਰੀਆਂ ਨੇ ਲਾਈ ਤਮਗਿਆਂ ਦੀ ਝੜੀ,ਮੋਦੀ ਨੇ ਦਿੱਤੀ ਵਧਾਈ

0
11

ਨਵੀਂ ਦਿੱਲੀ : ਟੋਕੀਓ ਪੈਰਾਲੰਪਿਕ ਵਿਚ ਭਾਰਤੀ ਖਿਡਾਰੀ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਹਨ । ਭਾਰਤ ਦੀ ਅਵਨੀ ਲੇਖਰਾ ਨੇ ਸ਼ੂਟਿੰਗ ਵਿਚ ਸੋਨ ਤਮਗ਼ਾ ਜਿੱਤਿਆ ਹੈ। ਇਸ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਵਨੀ ਲੇਖਰਾ ਨਾਲ ਗੱਲ ਕੀਤੀ ਗਈ ਅਤੇ ਉਨ੍ਹਾਂ ਨੂੰ ਟੋਕੀਓ ਪੈਰਾਲੰਪਿਕ ਵਿਚ ਸੋਨ ਤਮਗਾ ਜਿੱਤਣ ਲਈ ਵਧਾਈ ਦਿੱਤੀ। ਇਸ ਨਾਲ ਪ੍ਰਧਾਨ ਮੰਤਰੀ ਵਲੋਂ ਯੋਗੇਸ਼ ਕਠੁਨੀਆ ਜਿਸ ਨੇ ਡਿਸਕਸ ਥ੍ਰੋ ਵਿਚ ਚਾਂਦੀ ਦਾ ਤਗਮਾ ਜਿੱਤਿਆ ਹੈ ਉਨ੍ਹਾਂ ਨੂੰ ਵੀ ਫ਼ੋਨ ‘ਤੇ ਗੱਲ ਕਰਕੇ ਵਧਾਈ ਦਿੱਤੀ ਗਈ। ਇਸ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੈਰਾ-ਅਥਲੀਟ ਦੇਵੇਂਦਰ ਝਾਝਰੀਆ ਅਤੇ ਸੁੰਦਰ ਸਿੰਘ ਗੁਰਜਰ ਨੂੰ ਵੀ ਵਧਾਈ ਦਿੱਤੀ ।

Google search engine

LEAVE A REPLY

Please enter your comment!
Please enter your name here