Home LATEST UPDATE ਕੋਵਿਡ -19 : ਅੰਤਰ ਰਾਸ਼ਟਰੀ ਉਡਾਣਾ ‘ਤੇ ਕੈਨੇਡਾ ਸਰਕਾਰ ਨੇ ਰੋਕ...

ਕੋਵਿਡ -19 : ਅੰਤਰ ਰਾਸ਼ਟਰੀ ਉਡਾਣਾ ‘ਤੇ ਕੈਨੇਡਾ ਸਰਕਾਰ ਨੇ ਰੋਕ ਦੀ ਮਿਆਦ ਵਧਾਈ

0
36

ਕੈਨੇਡਾ : ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਬੰਦ ਹੋਈਆਂ ਅੰਤਰ ਰਾਸ਼ਟਰੀ ਉਡਾਣਾ ‘ਤੇ ਕੈਨੇਡਾ ਸਰਕਾਰ ਨੇ ਰੋਕ ਦੀ ਮਿਆਦ ਹੋਰ ਵਧਾ ਦਿੱਤੀ ਹੈ। ਦੱਸ ਦਈਏ ਕਿ ਭਾਰਤ ਤੋਂ ਸਿੱਧੀਆਂ ਉਡਾਣਾਂ ‘ਤੇ ਰੋਕ’ ਦੀ ਮਿਆਦ ਵਿਚ 30 ਦਿਨਾਂ ਲਈ ਹੋਰ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਪਾਬੰਦੀ 21 ਜੁਲਾਈ ਨੂੰ ਖਤਮ ਹੋਣ ਲਈ ਤੈਅ ਕੀਤੀ ਗਈ ਸੀ, ਪਰ ਹੁਣ 21 ਅਗਸਤ ਤੱਕ ਲਾਗੂ ਰਹੇਗੀ। ਕੈਨੇਡਾ ਸਰਕਾਰ ਨੇ ਇਹ ਫੈਸਲਾ ਕੋਵਿਡ -19 ਦੀ ਦੂਜੀ ਲਹਿਰ ਅਤੇ ਡੈਲਟਾ ਰੂਪ ਦੇ ਵੱਧ ਰਹੇ ਪ੍ਰਕੋਪ ਨੂੰ ਧਿਆਨ ਵਿਚ ਰੱਖ ਕੇ ਲਿਆ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਨੇ ਇਹ ਰੋਕ ਪਿਹਲੀ ਵਾਰ 22 ਅਪ੍ਰੈਲ ਨੂੰ ਲਗਾਈ ਗਈ ਸੀ, ਇਸ ਤੋਂ ਬਾਅਦ ਇਸ ਨੂੰ ਚੌਥੀ ਵਾਰ ਵਾਧਾ ਦਿੱਤਾ ਗਿਆ। ਹੈਲਥ ਕੈਨੇਡਾ ਤੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਪਾਬੰਦੀ ਦਾ ਵਾਧਾ “ਜਨਤਕ ਸਿਹਤ ਸਲਾਹ ਦੇ ਅਧਾਰ ‘ਤੇ ਕੀਤਾ ਗਿਆ ਸੀ ਕੈਨੇਡਾ ਨੇ ਅਸਿੱਧੇ ਰਸਤੇ ਰਾਹੀਂ ਭਾਰਤ ਤੋਂ ਕਨੇਡਾ ਜਾਣ ਵਾਲੇ ਯਾਤਰੀਆਂ ਲਈ ਥਰਡ-ਕੰਟਰੀ ਪ੍ਰੀ ਡਿਪਾਰਚਰ ਲਈ ਕੋਵਿਡ -19 ਟੈਸਟ ਦੀ ਮਿਆਦ ਨੂੰ ਵੀ ਵਧਾ ਦਿੱਤਾ ਹੈ।

NO COMMENTS

LEAVE A REPLY

Please enter your comment!
Please enter your name here