ਕੋਰੋਨਾ ਸੰਕਟ ਦੌਰਾਨ ਲੇਬਰ ਨੂੰ ਕੋਈ ਦਿੱਕਤ ਪੇਸ਼ ਨਾ ਆਉਣ ਦਿੱਤੀ ਜਾਵੇ: ਤੇਜ ਪ੍ਰਤਾਪ ਸਿੰਘ ਫੂਲਕਾ

ਬਰਨਾਲਾ : ਪੰਜਾਬ ਸਰਕਾਰ ਵੱਲੋਂ ਕਰੋਨਾ ਸੰਕਟ ਵਿਰੁੱਧ ਵਿੱਢੀ ਮੁਹਿੰਮ ‘ਮਿਸ਼ਨ ਫਤਿਹ’ ਤਹਿਤ ਅੱਜ ਜੀਐਮਡੀਆਈਸੀ ਦੇ ਸਹਿਯੋਗ ਨਾਲ ਬਰਨਾਲਾ ਜ਼ਿਲ੍ਹਾ ਇੰਡਸਟਰੀਅਲ ਚੈਂਬਰ ਦੀ ਅਹਿਮ ਮੀਟਿੰਗ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ ਵੀ ਮੌਜੂਦ ਰਹੇ। ਮੀਟਿੰਗ ਦੌਰਾਨ ਕੋਰੋਨਾ ਸੰਕਟ ਦੌਰਾਨ ਸਨਅਤੀ ਇਕਾਈਆਂ ਅਤੇ ਸਨਅਤਕਾਰਾਂ ਦੀਆਂ ਮੰਗਾਂ, ਮੁਸ਼ਕਲਾਂ ਅਤੇ ਸਰਕਾਰ ਦੀਆਂ ਉਦਯੋਗ ਪੱਖੀ ਸਕੀਮਾਂ ’ਤੇ ਚਰਚਾ ਕੀਤੀ ਗਈ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਕਰੋਨਾ ਦੇ ਸੰਕਟ ਦੌਰਾਨ ਸਨਅਤੀ ਇਕਾਈਆਂ ਦੇ ਕੰਮ ਦੀ ਬਹਾਲੀ ਬੇਹੱਦ ਜ਼ਰੂਰੀ ਹੈ ਤਾਂ ਜੋ ਕਾਮਿਆਂ ਨੂੰ ਰੋਜ਼ਗਾਰ ਤੋਂ ਵਾਂਝੇ ਨਾ ਹੋਣਾ ਪਵੇ ਅਤੇ ਸੂਬੇ ਦੀ ਆਰਥਿਕਤਾ ਨੂੰ ਵੀ ਹੁਲਾਰਾ ਮਿਲੇ, ਪਰ ਇਸ ਸਮੇਂ ਦੌਰਾਨ ਜ਼ਰੂਰੀ ਇਹਤਿਆਤਾਂ ਦੀ ਪਾਲਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ  ਸਨਅਤੀ ਇਕਾਈਆਂ ਵੱਲੋਂ ਕਰੋਨਾ ਸੰਕਟ ਦੌਰਾਨ ਸਾਰੀ ਲੇਬਰ ਖਾਸ ਕਰਕੇ ਪਰਵਾਸੀ ਮਜ਼ਦੂਰਾਂ ਦਾ ਖਾਸ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜਿਹੜੀ ਬਾਹਰਲੀ ਲੇਬਰ ਆਉਣਾ ਚਾਹੁੰਦੀ ਹੈ, ਉਸ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਬਣਾਇਆ ਜਾਵੇ ਤਾਂ ਜੋ ਲੇਬਰ ਨੂੰ ਲਿਆਉਣ ਦੇ ਪੁੁਖਤਾ ਪ੍ਰਬੰਧ ਕੀਤੇ ਜਾ ਸਕਣ। ਉਨ੍ਹਾਂ ਸਨਅਤੀ ਇਕਾਈਆਂ/ਫੈਕਟਰੀਆਂ ਮਾਲਕਾਂ ਨੂੰ ਆਖਿਆ ਕਿ ਲੇਬਰ ਸਨਅਤੀ ਇਕਾਈਆਂ ਦੀ ਰੂਹ ਹੈ, ਇਸ ਲਈ ਪਰਵਾਸੀ ਮਜ਼ਦੂਰਾਂ ਦਾ ਇਸ ਕਰੋਨਾ ਸੰਕਟ ਦੀ ਘੜੀ ਵਿਚ ਖਾਸ ਖਿਆਲ ਰੱਖਿਆ ਜਾਵੇ। ਉਨ੍ਹਾਂ ਨੂੰ ਖਾਣ-ਪੀਣ ਜਾਂ ਰਹਿਣ ਸਹਿਣ ਤੇ ਹੋਰ ਸਹੂਲਤਾਂ ਦੀ ਦਿੱਕਤ ਨਾ ਆਉਣ ਦਿੱਤੀ ਜਾਵੇ। ਇਸ ਤੋਂ ਇਲਾਵਾ ਕੋਵਿਡ 19 ਤੋਂ ਬਚਾਅ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।

ਇਸ ਮੌਕੇ ਸਨਅਤਕਾਰਾਂ ਵੱਲੋਂ ਲੇਬਰ ਦੀ ਮੰਗ ਸਬੰਧੀ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਰੁਜ਼ਗਾਰ ਉਤਪਤੀ ਤੇ ਟ੍ਰੇਨਿੰਗ ਵਿਭਾਗ ਵੱਲੋਂ ਸਥਾਨਕ ਇੱਛੁਕ ਲੇਬਰ ਦੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ, ਜਿਸ ਮਗਰੋਂ ਉਨ੍ਹਾਂ ਨੂੰ ਟ੍ਰੇਨਿੰਗ ਦੇ ਕੇ ਸਨਅਤਾਂ ਦੀ ਇਸ ਮੰਗ ਦੀ ਪੂਰਤੀ ਹੋ ਜਾਵੇਗੀ ਤੇ ਇਸ ਨਾਲ ਸਥਾਨਕ ਲੇਬਰ ਨੂੰ ਰੋਜ਼ਗਾਰ ਵੀ ਮਿਲੇਗਾ।

ਇਸ ਮੌਕੇ ਐਮਐਸਐਮਈ (ਮਾਈ¬ਕ੍ਰ’ੋ, ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਜ਼ ) ਲੁਧਿਆਣਾ ਤੋਂ ਪੁੱਜੇ ਨੁਮਾਇੰਦਿਆਂ ਨੇ ਕੇਂਦਰ ਸਰਕਾਰ ਦੀਆਂ ਉਦਯੋਗ ਸਬੰਧੀ ਸਕੀਮਾਂ ’ਤੇ ਚਰਚਾ ਕੀਤੀ ਗਈ। ਜੀਐਮ (ਡੀਆਈਸੀ) ਬਰਨਾਲਾ ਧਰਮਪਾਲ ਭਗਤ ਵੱਲੋਂ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਸਨਅਤਾਂ ਪੱਖੀ ਉਪਰਾਲਿਆਂ ’ਤੇ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਜਿੱਥੇ ਐਮਐਸਐਮਈ ’ਤੇ ਚਰਚਾ ਹੋਈ, ਉਥੇ ਸਥਾਨਕ ਸਨਅਤਕਾਰਾਂ ਦੀਆਂ ਕੋਵਿਡ 19 ਦੌਰਾਨ ਮੁਸ਼ਕਲਾਂ ਅਤੇ ਮੰਗਾਂ ਉਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।

ਇਸ ਮੌਕੇ  ਬਰਨਾਲਾ ਡਿਸਟ੍ਰਿਕ ਇੰਡਸਟਰੀਅਲ ਚੈਂਬਰ ਦੇ ਚੇਅਰਮੈਨ ਵਿਜੈ ਕੁਮਾਰ ਗਰਗ, ਪ੍ਰਧਾਨ ਰਾਜ ਕੁਮਾਰ ਗੋਇਲ, ਪੁਨੀਤ ਜੈਨ, ਆਰ ਕੇ ਗੋਇਲ, ਅਸ਼’ੋਕ ਕੁਮਾਰ, ਐਲਡੀਐਮ ਮੋਹਿੰਦਰਪਾਲ ਗਰਗ, ਸੁਬੋਧ ਜਿੰਦਲ ਤੇ ਹੋਰ ਸਨਅਤਕਾਰ ਹਾਜ਼ਰ ਸਨ।

Leave a Reply

Your email address will not be published. Required fields are marked *