ਕੋਰੋਨਾ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਨਵੀਆਂ ਹਦਾਇਤਾਂ ਜਾਰੀ

0
17

ਚੰਡੀਗੜ੍ਹ : ਕੋਰੋਨਾ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਜਿਸ ਵਿੱਚ 9 ਤੋਂ 12 ਵੀਂ ਤੱਕ ਦੇ ਬੱਚਿਆਂ ਦੇ ਸਕੂਲ 19 ਜੁਲਾਈ ਤੋਂ ਖੋਲ੍ਹਣ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਦੱਸ ਦਈਏ ਕਿ ਇਹ ਫੈਸਲਾ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਲਿਆ ਹੈ। ਇਸ ਦੇ ਨਾਲ ਹੀ ਇਸ ਵਿਚ ਮਾਪਿਆਂ ਦੀ ਸਹਿਮਤੀ ਲੈਣੀ ਜ਼ਰੂਰੀ ਹੋਵੇਗੀ ਅਤੇ ਆਨਲਾਈਨ ਪੜ੍ਹਾਈ ਵੀ ਜਾਰੀ ਰਹੇਗੀ।
ਕੋਚਿੰਗ ਇੰਸਟੀਚਿਊਟ ਵੀ 19 ਜੁਲਾਈ ਤੋਂ ਖੋਲ੍ਹੇ ਜਾ ਰਹੇ ਹਨ ਅਤੇ ਸ਼ਰਤ ਇਹ ਰਹੇਗੀ ਕਿ ਉਨ੍ਹਾਂ ਨੂੰ ਆਉਣ ਵਾਲੇ ਬੱਚਿਆਂ ਅਤੇ ਸਟਾਫ ਨੂੰ ਟੀਕੇ ਦੀ ਇੱਕ ਖੁਰਾਕ ਲੈਣੀ ਲਾਜ਼ਮੀ ਹੈ। ਰੌਕ ਗਾਰਡਨ ਤੇ ਮਿਊਜ਼ੀਅਮ ਨੂੰ ਵੀ ਖੋਲ੍ਹਣ ਦੀ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਕੋਵਿਡ ਨਿਯਮਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ। ਸਿਨੇਮਾ ਹਾਲ ਨੂੰ 50 ਫੀ ਸਦੀ ਸ਼ਮਤਾ ਖੋਲ੍ਹਣ ਦੇ ਨਿਰਦੇਸ਼ ਦਿੱਤੇ ਗਏ ਹਨ। ਸਿਨੇਮਾ ਤੇ ਸਪਾ ਕੇਂਦਰਾਂ ਨੂੰ ਵੀ 50 ਫੀ ਸਦੀ ਕਪੈਸਿਟੀ ਨਾਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵਿਆਹ ਸਮਾਗਮਾਂ ਵਿੱਚ, ਭੀੜ 200 ਜਾਂ 50% ਸਮਰੱਥਾ ਨਾਲ ਪ੍ਰੋਗਰਾਮ ਕੀਤੇ ਜਾ ਸਕਣਗੇ ਅਤੇ ਹਿੱਸਾ ਲੈਣ ਵਾਲੇ ਨੂੰ ਕੋਵਿਡ ਟੈਸਟ ਜਾਂ ਟੀਕੇ ਦੀ 1 ਖੁਰਾਕ ਤੋਂ 72 ਘੰਟੇ ਪਹਿਲਾਂ ਰਿਪੋਰਟ ਵਿਖਾਉਣੀ ਲਾਜ਼ਮੀ ਹੈ।

Google search engine

LEAVE A REPLY

Please enter your comment!
Please enter your name here