ਕੋਰੋਨਾ ਵੈਕਸੀਨ ਸਬੰਧੀ ਆ ਰਹੀਆਂ ਖਬਰਾਂ ‘ਤੇ ਰਾਸ਼ਟਰਪਤੀ ਬਾਈਡਨ ਦਾ ਵੱਡਾ ਬਿਆਨ

0
15

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲੋਕਾਂ ਦੀ ਹੱਤਿਆ ਕਰਨ ਦਾ ਦੋਸ਼ ਲਾਇਆ ਹੈ। ਦੱਸ ਦਈਏ ਕਿ ਬਾਈਡਨ ਨੇ ਇਹ ਗੱਲ ਕੋਰੋਨਾ ਵਾਇਰਸ ਅਤੇ ਟੀਕਿਆਂ ਨਾਲ ਸਬੰਧਤ ਆ ਰਹੀਆਂ ਖ਼ਬਰਾਂ ਸਬੰਧੀ ਆਖਿ ਹੈ। ਬਾਈਡਨ ਨੇ ਕਿਹਾ ਕਿ ਫੇਸਬੁੱਕ ਜਿਹੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਕਾਰਨ ਕੋਰੋਨਾ ਵਾਇਰਸ ਨਾਲ ਜੁੜੀਆਂ ਝੂਠੀਆਂ ਅਤੇ ਭੜਕਾਊ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ। ਦਸਣਯੋਗ ਹੈ ਕਿ ਬਾਈਡਨ ਨੇ ਟਵੀਟ ਕੀਤਾ ‘ਇਸ ਪਲੇਟਫਾਰਮ ‘ਤੇ ਕਿਹਾ ਜਾ ਰਿਹਾ ਹੈ ਕਿ ਇੱਕ ਅਜਿਹੀ ਮਹਾਮਾਰੀ ਹੈ ਜੋ ਬਿਨਾ ਟੀਕਾਕਰਣ ਦੀ ਹੈ। ਇਹ ਗਲਤ ਸੂਚਨਾਵਾਂ ਫੈਲਾਈ ਜਾ ਰਹੀਆਂ ਹਨ। ਇਸ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਬਣ ਰਿਹਾ ਹੈ ਅਤੇ ਨਾਲ ਹੀ ਲੋਕਾਂ ਦੀ ਜਾਨ ਜਾ ਰਹੀ ਹੈ। ਹਾਲਾਂਕਿ ਫੇਸਬੁੱਕ ਨੇ ਅਮਰੀਕੀ ਰਾਸ਼ਟਰਪਤੀ ਦੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ। ਫੇਸਬੁੁੱਕ ਨੇ ਕਿਹਾ ਕਿ ਟੀਕਾਕਰਣ ਤੋਂ ਬਚਾਅ ਹੋ ਰਿਹਾ ਹੈ।

Google search engine

LEAVE A REPLY

Please enter your comment!
Please enter your name here