ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਟੋਕੀਓ ਵਿਚ ਐਮਰਜੈਂਸੀ ਐਲਾਨੀ

0
22

ਟੋਕੀਓ : ਟੋਕੀਓ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਸ਼ਹਿਰ ‘ਚ ਐਮਰਜੈਂਸੀ ਦਾ ਐਲਾਨ ਕੀਤਾ। ਇਸ ਤੋਂ ਬਾਅਦ ਟੋਕੀਓ ਓਲੰਪਿਕ ‘ਚ ਦਰਸ਼ਕਾਂ ਦੇ ਆਉਣ ‘ਤੇ ਪਾਬੰਦੀ ਲਾਉਣ ਦੀ ਸੰਭਾਵਨਾ ਹੈ। ਇਹ ਐਲਾਨ ਅਜਿਹੇ ਸਮੇਂ ਵਿਚ ਹੋਇਆ ਹੈ ਜਦੋਂ ਅੰਤਰਰਾਸ਼ਟਰੀ ਓਲੰਪਿਕ ਸੰਮਤੀ (IOC) ਦੇ ਪ੍ਰਧਾਨ ਥਾਮਸ ਬਾਕ ਵੀਰਵਾਰ ਟੋਕੀਓ ਪਹੁੰਚ ਗਏ। ਸੁਗਾ ਨੇ ਕਿਹਾ ਕਿ ਸੋਮਵਾਰ ਤੋਂ ਐਮਰਜੈਂਸੀ ਸਥਿਤੀ ਲਾਗੂ ਹੋ ਜਾਵੇਗੀ ਤੇ 22 ਅਗਸਤ ਤੱਕ ਰਹੇਗੀ। ਇਸ ਦਾ ਮਤਲਬ ਹੋਇਆ ਕਿ 23 ਜੁਲਾਈ ਤੋਂ ਸ਼ੁਰੂ ਹੋ ਕੇ 8 ਅਗਸਤ ਤਕ ਚੱਲਣ ਵਾਲੀਆਂ ਓਲੰਪਿਕ ਖੇਡਾਂ ਦਾ ਆਯੋਜਨ ਪੂਰੀ ਤਰ੍ਹਾਂ ਐਮਰਜੈਂਸੀ ਕਦਮਾਂ ਦੇ ਨਾਲ ਹੋਵੇਗਾ। ਐਮਰਜੈਂਸੀ ਸਥਿਤੀ ‘ਚ ਵਿਸ਼ੇਸ਼ ਤੌਰ ‘ਤੇ ਧਿਆਨ ਸ਼ਰਾਬ ਪਿਲਾਉਣ ਵਾਲੇ ਬਾਰਜ਼ ਤੇ ਰੈਸਟੋਰੈਂਟਾਂ ਨੂੰ ਬੰਦ ਕਰਨ ਦੀ ਅਪੀਲ ਕੀਤੀ ਗਈ ਹੈ। ਦੱਸ ਦਈਏ ਕਿ ਸ਼ਰਾਬ ਪਿਲਾਉਣ ‘ਤੇ ਪਾਬੰਦੀ ਓਲੰਪਿਕ ਸਬੰਧੀ ਸਰਗਰਮੀਆਂ ਨੂੰ ਸੀਮਤ ਕਰਨ ਵੱਲ ਇਕ ਕਦਮ ਹੈ। ਸਥਾਨਕ ਲੋਕਾਂ ਨੂੰ ਘਰਾਂ ਵਿਚ ਰਹਿਣ ਤੇ ਘਰੋਂ ਟੀ. ਵੀ. ‘ਤੇ ਹੀ ਓਲੰਪਿਕ ਦੇਖਣ ਨੂੰ ਕਿਹਾ ਜਾ ਸਕਦਾ ਹੈ। ਸਿਹਤ ਮੰਤਰੀ ਨੋਰਿਹਿਸਾ ਤਾਮੁਰਾ ਨੇ ਕਿਹਾ ਕਿ ਮੁੱਖ ਮੁੱਦਾ ਇਹ ਹੈ ਕਿ ਲੋਕਾਂ ਨੂੰ ਓਲੰਪਿਕ ਦਾ ਮਜ਼ਾ ਲੈਂਦਿਆਂ ਸ਼ਰਾਬ ਪੀਣ ਲਈ ਬਾਹਰ ਜਾਣ ਤੋਂ ਕਿਵੇਂ ਰੋਕਿਆ ਜਾਵੇ।

Google search engine

LEAVE A REPLY

Please enter your comment!
Please enter your name here