ਕੋਰੋਨਾ ਵਾਇਰਸ : ਓਮਾਨ ਨੇ ਭਾਰਤ ਸਮੇਤ 24 ਦੇਸ਼ਾਂ ਦੇ ਯਾਤਰੀ ਜਹਾਜ਼ਾਂ ‘ਤੇ ਅਣਮਿੱਥੇ ਸਮੇਂ ਲਈ ਲਗਾਈ ਪਾਬੰਦੀ

0
53

ਓਮਾਨ : ਕੋਰੋਨਾ ਵਾਇਰਸ ਨੂੰ ਵਧਣ ਤੋਂ ਰੋਕਣ ਦੇ ਖਾੜੀ ਦੇਸ਼ ਦੇ ਯਤਨਾਂ ਅਧੀਨ ਓਮਾਨ ਨੇ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਸਮੇਤ 24 ਦੇਸ਼ਾਂ ਦੇ ਯਾਤਰੀ ਜਹਾਜ਼ਾਂ ‘ਤੇ ਅਣਮਿੱਥੇ ਸਮੇਂ ਤਕ ਲਈ ਪਾਬੰਦੀ ਲਾ ਦਿੱਤੀ ਹੈ। ਇਹ ਪਾਬੰਦੀ ਅੱਜ ਤੋਂ ਲਾਗੂ ਹੋ ਗਈ ਹੈ । ਸਲਤਨਤ ਦੇ ਅਧਿਕਾਰਤ ਟਵਿਟਰ ਅਕਾਊਂਟ ਤੋਂ ਐਲਾਨ ਕੀਤਾ ਗਿਆ ਕਿ ਅਗਲੇ ਨੋਟਿਸ ਤੱਕ ਉਡਾਣਾਂ ‘ਤੇ ਰੋਕ ਲਾਈ ਗਈ ਹੈ। ਇਸ ‘ਚ ਕਿਹਾ ਗਿਆ ਕਿ ਇਹ ਫ਼ੈਸਲਾ ਕੋਰੋਨਾ ਵਾਇਰਸ ਨੂੰ ਰੋਕਣ ਲਈ ਕੀਤੇ ਜਾ ਰਹੇ ਦੇਸ਼ ਦੇ ਉਪਾਵਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਦੱਸ ਦਈਏ ਕਿ ਇਸ ਸੂਚੀ ‘ਚ ਸ਼ਾਮਲ ਹੋਰ ਦੇਸ਼ਾਂ ਵਿਚ ਬ੍ਰਿਟੇਨ, ਟਿਊਨੀਸ਼ੀਆ, ਲੈਬਨਾਨ, ਈਰਾਨ, ਇਰਾਕ, ਲੀਬੀਆ, ਬਰੁਨੇਈ, ਸਿੰਗਾਪੁਰ, ਇੰਡੋਨੇਸ਼ੀਆ, ਫਿਲਪੀਨਜ਼, ਇਥੋਪੀਆ, ਸੂਡਾਨ, ਤਨਜਾਨੀਆ, ਦੱਖਣੀ ਅਫਰੀਕਾ, ਘਾਨਾ, ਸਿਏਰਾ ਲਿਓਨ, ਨਾਈਜੀਰੀਆ, ਗੁਆਨਾ, ਕੋਲੰਬੀਆ, ਅਰਜਨਟੀਨਾ ਤੇ ਬ੍ਰਾਜ਼ੀਲ ਹਨ। ਇਨ੍ਹਾਂ ‘ਚੋਂ ਕੁਝ ਦੇਸ਼ਾਂ ਤੋਂ ਆਗਮਨ ‘ਤੇ ਪਾਬੰਦੀ 24 ਅਪ੍ਰੈਲ ਤੋਂ ਹੀ ਲਾਗੂ ਹੈ।

Google search engine

LEAVE A REPLY

Please enter your comment!
Please enter your name here