ਕੋਰੋਨਾ ਕਾਲ ਦੌਰਾਨ ਇਹ ਪੰਜਾਬਣ ਹੋਰਨਾਂ ਲਈ ਬਣੀ ਮਿਸਾਲ

Date:

Share post:

ਮੁਸ਼ਕਲ ਘੜੀ ਵਿਚ ਮਿਸਤਰੀ ਵਜੋਂ ਕੰਮ ਕੀਤਾ ਸ਼ੁਰੂ


ਮੈਲਬੌਰਨ :
ਜਦੋਂ ਕੋਰੋਨਾ ਕਾਲ ਪੂਰੀ ਤੇਜ਼ੀ ਉਤੇ ਸੀ ਤਾਂ ਇਕ ਪੰਜਾਬਣ ਨੇ ਵਿਦੇਸ਼ ਵਿਚ ਆਪਣੇ ਹੌਂਸਲੇ ਕਾਇਮ ਰੱਖੇ ਅਤੇ ਪੇਸ਼ੇ ਵਜੋਂ ਉਹ ਕੰਮ ਸ਼ੁਰੂ ਕੀਤਾ ਜੋ ਅਕਸਰ ਮਰਦ ਕਰਦੇ ਹੁੰਦੇ ਹਨ। ਦਰਅਸਲ 24-ਸਾਲਾ ਮਨਦੀਪ ਕੌਰ ਨੇ ਆਸਟ੍ਰੇਲੀਆ ਆਉਣ ਪਿੱਛੋਂ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ। ਮਨਦੀਪ ਕੌਰ ਉਨ੍ਹਾਂ ਅੰਤਰਰਾਸ਼ਟਰੀ ਵਿਦਿਆਰਥਣਾਂ ਵਿੱਚੋਂ ਇੱਕ ਹੈ ਜਿਸਨੇ ਟਰੇਡ ਖ਼ੇਤਰ ਵਿੱਚ ਪੜ੍ਹਾਈ ਕਰਦਿਆਂ ਆਪਣੇ ਕਰੀਅਰ ਨੂੰ ਇੱਕ ਵੱਖਰਾ ਮੁਕਾਮ ਦਿਤਾ। ਮਨਦੀਪ ਕੌਰ ਨੇ ਆਸਟ੍ਰੇਲੀਆ ਵਿਚ ਇਮਾਰਤਸਾਜ਼ੀ ਉਦਯੋਗ ਵਿਚ ਪੈਰ ਧਰਦਿਆਂ ਹੋਰਨਾਂ ਲੜਕੀਆਂ ਨੂੰ ਵੀ ਉਤਸ਼ਾਹਤ ਕੀਤਾ ਹੈ। ਇਥੇ ਦਸ ਦਈਏ ਕਿ ਮਨਦੀਪ ਕੌਰ ਸਾਲ 2018 ਵਿਚ ਪੰਜਾਬ ਦੇ ਸ੍ਰੀ ਅੰਮ੍ਰਿਤਸਰ ਤੋਂ ਆਸਟ੍ਰੇਲੀਆ ਵਿਚ ਆਈ ਸੀ ਅਤੇ ਉਸਦਾ ਧਿਆਨ ਕੰਪਿਊਟਰ ਅਤੇ ਇਨਫੋਰਮੇਸ਼ਨ ਟੈਕਨੋਲੋਜੀ ਵਿੱਚ ਨੌਕਰੀ ਲੈਣ ਦਾ ਸੀ। ਪਰ ਕੋਰੋਨਾ ਫ਼ੈਲਣ ਕਾਰਨ ਉਸ ਨੂੰ ਆਪਣੇ ਕਰੀਅਰ ਨੂੰ ਸਹੀ ਦਿਸ਼ਾ ਦੇਣ ਵਿਚ ਮੁਸ਼ਕਲਾਂ ਪੇਸ਼ ਆਉਣ ਲੱਗੀਆਂ। ਉਸ ਨੇ ਦਸਿਆ ਕਿ ਮੈਂ ਇੱਕ ਸਧਾਰਨ ਪਰਿਵਾਰ ਦੀ ਧੀ ਹਾਂ ਅਤੇ ਇੱਕ ਚੰਗੇ ਭਵਿੱਖ ਦਾ ਸੁਪਨਾ ਲੈ ਕੇ ਆਸਟ੍ਰੇਲੀਆ ਆਈ ਸੀ ਪਰ ਪਰਵਾਸ ਦੇ ਇਸ ਸਫ਼ਰ ਦੌਰਾਨ ਚੁਣੌਤੀਆਂ ਦਾ ਸਾਮਣਾ ਕਰਨ ਲਈ ਮੈਂ ਹਮੇਸ਼ਾਂ ਹੀ ਤਿਆਰ ਸੀ। ਉਸਨੇ ਕਿਹਾ ਕਿ ਮੈਲਬੌਰਨ ਰਹਿੰਦਿਆਂ ‘ਆਈ ਟੀ’ ਸੈਕਟਰ ਵਿੱਚ ਨੌਕਰੀ ਨਾ ਮਿਲਣ ਪਿੱਛੋਂ ਉਸਨੂੰ ਆਰਥਿਕ ਮੁਸ਼ਕਿਲ ਦਾ ਸਾਮਣਾ ਕਰਨਾ ਪਿਆ। ਇਸ ਉਪਰੰਤ ਉਸਨੇ ਆਪਣੀ ਸਹੇਲੀ ਦੇ ਪਤੀ ਦੀ ਸਲਾਹ ਉੱਤੇ ਮੈਲਬੌਰਨ ਪੋਲੀਟੈਕਨਿਕ ਵਿੱਚ ਬ੍ਰਿਕਲੇਇਰ ਦਾ ਸਰਟੀਫ਼ਿਕੇਟ ਕੋਰਸ ਸ਼ੁਰੂ ਕੀਤਾ ਜੋ ਅਜੇ ਕੁਝ ਮਹੀਨੇ ਪਹਿਲਾਂ ਹੀ ਖ਼ਤਮ ਹੋਇਆ ਹੈ। ਉਸਨੇ ਦੱਸਿਆ ਕਿ ਅਧਿਆਪਕਾਂ ਅਤੇ ਸਾਥੀ ਵਿਦਿਆਰਥੀਆਂ ਵੱਲੋਂ ਮਿਲੇ ਸਹਿਯੋਗ ਦੌਰਾਨ ਉਸਨੂੰ ਇਹ ਸਮਝ ਆਇਆ ਕਿ ਇਹ ਵੀ ਕੰਮਾਂ ਵਰਗਾ ਕੰਮ ਹੈ ਜਿਸਨੂੰ ਔਰਤਾਂ ਵੀ ਕਰ ਸਕਦੀਆਂ ਹਨ। ਹੁਣ ਮਨਦੀਪ ਕੌਰ ਇੱਕ ਮਿਸਤਰੀ ਵਜੋਂ ਨੌਕਰੀ ਕਰਦਿਆਂ ਹੋਰਨਾਂ ਲਈ ਮਿਸਾਲ ਪੈਦਾ ਕਰ ਰਹੀ ਹੈ ਕਿ ਇਹ ਕੰਮ ਸਿਰਫ਼ ਮਰਦ ਹੀ ਨਹੀਂ ਸਗੋਂ ਲੜਕੀਆਂ ਵੀ ਕਰ ਸਕਦੀਆਂ ਹਨ। ਮਨਦੀਪ ਨੇ ਹੋਰ ਕਿਹਾ ਕਿ ਮੈਂ ਅਕਸਰ ਸੁਣਦੀ ਸੀ ਕਿ ਇਹ ਕੁੜੀਆਂ ਜਾਂ ਔਰਤਾਂ ਦਾ ਕੰਮ ਨਹੀਂ ਹੈ, ਕਿਉਂਕਿ ਇਸ ਵਿੱਚ ਸਖਤ ਸਰੀਰਕ ਮਿਹਨਤ ਦੀ ਲੋੜ ਹੁੰਦੀ ਹੈ। ਪਰ ਮੇਰਾ ਮੰਨਣਾ ਹੈ ਕਿ ਜੇ ਤੁਸੀਂ ਠਾਣ ਲਵੋ ਤਾਂ ਕੁਝ ਵੀ ਮੁਸ਼ਕਿਲ ਨਹੀਂ।

LEAVE A REPLY

Please enter your comment!
Please enter your name here

spot_img

Related articles

ਪੰਜਾਬ ਸਰਕਾਰ ਦੀ ਸਾਜ਼ਿਸ਼ ਸੀ ਜਿਸ ਤਹਿਤ ਪ੍ਰਧਾਨ ਮੰਤਰੀ ਮੋਦੀ ਨੂੰ ਰੋਕਿਆ ਗਿਆ: Anil Vij

ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ Anil Vij ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਉਲੰਘਣ 'ਤੇ ਕਿਹਾ...

ਫਿਰੋਜ਼ਪੁਰ ਪੁਲਿਸ ਨੇ ਛੇ ਘੰਟਿਆਂ ਵਿੱਚ ਅਗਵਾ (kidnap) ਹੋਏ ਬੱਚੇ ਨੂੰ ਪਰਿਵਾਰ ਨਾਲ ਲੱਭਿਆ

ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਡਾ: ਨਰਿੰਦਰ ਭਾਰਗਵ ਦੀ ਅਗਵਾਈ (kidnaped) ਹੇਠ ਫ਼ਿਰੋਜ਼ਪੁਰ ਪੁਲਿਸ ਨੇ ਬੁੱਧਵਾਰ ਨੂੰ 16 ਸਾਲ...

ਪਿੰਡ ਬਾਬਰਪੁਰ ਦਾ ਹਾਈ ਸਕੂਲ ਬਣਿਆ ਸੀਨੀਅਰ ਸੈਕੰਡਰੀ ਸਕੂਲ

ਮਲੌਦ : ਪਿਛਲੇ ਲੰਮੇ ਸਮੇਂ ਤੋਂ ਪਿੰਡ ਬਾਬਰਪੁਰ ਤੇ ਆਸ-ਪਾਸ ਦੇ ਪਿੰਡ ਵਾਸੀਆਂ ਵਲੋਂ ਮੰਗ ਕੀਤੀ ਜਾ ਰਹੀ...

ਭਾਰਤ ਚ ਕੋਰੋਨਾ (Corona) ਮਰੀਜਾਂ ਦੀ ਗਿਣਤੀ ਵਧੀ

ਕੇਂਦਰੀ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਵਿੱਚ ਇੱਕ ਦਿਨ ਵਿੱਚ 1,41,986 ਨਵੇਂ ਕੋਰੋਨਾ ਵਾਇਰਸ (...