ਕੋਰੋਨਾ ਅਤੇ ਬਲੈਕ ਫੰਗਸ ਤੋਂ ਬਾਅਦ ਹੁਣ ਹੋਰ ਬਿਮਾਰੀ ਆਈ ਸਾਹਮਣੇ

0
33

ਮੁੰਬਈ: ਕੋਵਿਡ-19 ਅਤੇ ਬਲੈਕ ਫ਼ੰਗਸ ਤੋਂ ਬਾਅਦ ਹੁਣ ਬੋਨ ਡੈਥ ਰੋਗ ਨਾਂ ਦੇ ਕੇਸ ਸਾਹਮਣੇ ਆਏ ਹਨ। ਮੁੰਬਈ ‘ਚ ਬਲੈਕ ਫੰਗਸ ਤੋਂ ਬਾਅਦ ਅਵੈਸਕੁਲਰ ਨੇਕਰੋਸਿਸ ਜਾਂ ਬੋਨ ਡੈੱਥ ਦੇ ਕੇਸ਼ਾਂ ਦੀ ਪੁਸ਼ਟੀ ਕੀਤੀ ਗਈ। ਦੋ ਮਹੀਨੇ ਪਹਿਲਾਂ ਬਲੈਕ ਫੰਗਸ ਫੈਲਣ ਤੋਂ ਬਾਅਦ ਪੋਸਟ-ਕੋਵਿਡ ਮਰੀਜ਼ਾਂ ‘ਚ ਇਹ ਬਿਮਾਰੀ ਕਮਜ਼ੋਰ ਹੋਣ ਦੀ ਸਥਿਤੀ ‘ਚ ਫੈਲ ਸਕਦੀ ਹੈ। ਡਾਕਟਰਾਂ ਨੂੰ ਡਰ ਹੈ ਕਿ ਅਗਲੇ ਕੁਝ ਮਹੀਨਿਆਂ ‘ਚ AVN ਦੇ ਹੋਰ ਕੇਸ ਵਧ ਸਕਦੇ ਹਨ। ਮੁੰਬਈ ਦੇ ਮਾਹਿਮ ਇਲਾਕੇ ’ਚਿ ਸਥਿਤ ਹਿੰਦੂਜਾ ਹਸਪਤਾਲ ਵਿੱਚ 3 ਮਰੀਜ਼ ਦਾਖ਼ਲ ਹੋਏ ਹਨ। ਜਿਨ੍ਹਾਂ ਨੂੰ ਕੋਵਿਡ ਤੋਂ ਠੀਕ ਹੋਣ ਦੇ ਦੋ ਮਹੀਨਿਆਂ ਬਾਅਦ AVN ਤੋਂ ਪੀੜਤ ਹੋਣ ਦਾ ਪਤਾ ਲੱਗਾ ਹੈ। ਤਿੰਨਾਂ ਦੀ ਉਮਰ 40 ਸਾਲ ਤੋਂ ਘੱਟ ਹੈ। ਇਸ ‘ਚ ਹੱਡੀਆਂ ਦੇ ਟਿਸ਼ੂ ਮਰ ਜਾਂਦੇ ਹਨ। ਹਿੰਦੂ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਸੰਜੇ ਅਗਰਵਾਲਾ ਨੇ ਕਿਹਾ ਇਨ੍ਹਾਂ ਮਰੀਜ਼ਾਂ ਦੇ ਪੱਟ ਦੀ ਹੱਡੀ ਦਾ ਸਭ ਤੋਂ ਉੱਚਾ ਹਿੱਸੇ ‘ਚ ਦਰਦ ਹੋਣ ਕਾਰਨ ਇਲਾਜ ਲਈ ਚੈੱਕ ਕਰਵਾਇਆ ਤਾਂ ਡਾਕਟਰ ਨੇ ਉਨ੍ਹਾਂ ਦੇ ਲੱਛਣਾਂ ਨੂੰ ਪਛਾਣ ਲਿਆ ਤੇ ਜਲਦੀ ਜਲਦੀ ਇਨ੍ਹਾਂ ਦਾ ਇਲਾਜ ਕੀਤਾ ਗਿਆ।‘ਬਲੈਕ ਫ਼ੰਗਸ’ ਕਾਰਣ ਇਹ ਰੋਗ ਵੀ ਸਟੀਰਾਇਡ ਦੀ ਵਰਤੋਂ ਕਰਕੇ ਹੁੰਦਾ ਹੈ ਪਰ ਇਸ ਮਾਮਲੇ ਦੀ ਮੁਸੀਬਤ ਇਹ ਹੈ ਕਿ ਕੋਵਿਡ-19 ਦੇ ਇਲਾਜ ਵਿੱਚ ਡਾਕਟਰਾਂ ਨੂੰ ਸਟੀਰਾਇਡ ਵਰਤਣੇ ਹੀ ਪੈਂਦੇ ਹਨ।

Google search engine

LEAVE A REPLY

Please enter your comment!
Please enter your name here