Home LATEST UPDATE ਕੈਲੀਫ਼ੋਰਨੀਆ ਰਹਿੰਦੀ ਰਮਨ ਕੌਰ ਸਿੱਧੂ ਬਣੀ ਲੈਫ਼ਟੀਨੈਂਟ

ਕੈਲੀਫ਼ੋਰਨੀਆ ਰਹਿੰਦੀ ਰਮਨ ਕੌਰ ਸਿੱਧੂ ਬਣੀ ਲੈਫ਼ਟੀਨੈਂਟ

0
11

ਫ਼ਰਿਜ਼ਨੋ : ਅਮਰੀਕਾ ਰਹਿੰਦੀ ਪੰਜਾਬੀ ਮੂਲ ਦੀ ਕੁੜੀ ਰਮਨ ਕੌਰ ਸਿੱਧੂ ਦੀ 6 ਸਾਲਾਂ ਦੀ ਮਿਹਨਤ ਰੰਗ ਲਿਆਈ ਹੈ। ਦੱਸ ਦਈਏ ਕਿ ਰਮਨ ਕੌਰ ਨੂੰ ਅਮਰੀਕਾ ਦੀ ਨੇਵੀ ਵਿੱਚ ਕਮਿਸ਼ਨ ਮਿਲਿਆ ਹੈ ਅਤੇ ਉਸ ਨੂੰ ਲੈਫ਼ਟੀਨੈਂਟ ਨਿਯੁਕਤ ਹੋਣ ਦਾ ਮਾਨ ਪ੍ਰਾਪਤ ਹੋਇਆ ਹੈ। ਰਮਨ ਕੌਰ 6 ਸਾਲ ਨੇਵੀ ਅਕੈਡਮੀ ਤੋਂ ਟਰੇਨਿੰਗ ਲੈਣ ਉਪਰੰਤ ਸਿੱਧੇ ਤੌਰ ’ਤੇ ਨੇਵੀ ਵਿੱਚ ਭਰਤੀ ਹੋਈ ਹੈ ਅਤੇ ਉਸ ਨੂੂੰ ਲੈਫ਼ਟੀਨੈਂਟ ਰੈਂਕ ਦਿੱਤਾ ਗਿਆ ਹੈ। ਰਮਨ ਕੌਰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਿੱਧਵਾਂ ਖ਼ੁਰਦ ਦੇ ਫਰਿਜ਼ਨੋ (ਕੈਲੀਫ਼ੋਰਨੀਆ) ਵੱਸਦੇ ਸ: ਕਰਨੈਲ ਸਿੰਘ ਸਿੱਧੂ ਤੇ ਬੀਬੀ ਮਨਜੀਤ ਕੌਰ ਸਿੱਧੂ ਦੀ ਬੇਟੀ ਅਤੇ ਉੱਘੇ ਸਾਹਿਤਕਾਰ ਜਗਤਾਰ ਸਿੰਘ ਗਿੱਲ ਦੀ ਭਾਣਜੀ ਹੈ।
ਨਿਯੁਕਤੀ ਉਪਰੰਤ ਗੱਲਬਾਤ ਕਰਦਿਆਂ ਰਮਨ ਕੌਰ ਸਿੱਧੂ ਨੇ ਕਿਹਾ ਕਿ ਉਹ ਆਪਣੇ ਅਹੁਦੇ ਦੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵੇਗੀ। ਰਮਨ ਕੌਰ ਸਿੱਧੂ ਦੀ ਨਿਯੁਕਤੀ ’ਤੇ ਪੰਜਾਬੀ ਭਾਈਚਾਰੇ ਵਿੱਚ ਖ਼ੁਸ਼ੀ ਦੀ ਲਹਿਰ ਹੈ ਅਤੇ ਭਾਈਚਾਰੇ ਦੇ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਦੀਆਂ ਧੀਆਂ ਇਸ ਮੁਲਕ ’ਚ ਉੱਚੇ ਅਹੁਦਿਆਂ ’ਤੇ ਪਹੁੰਚ ਕੇ ਪੰਜਾਬ ਅਤੇ ਪੰਜਾਬੀਅਤ ਦਾ ਮਾਣ ਵਧਾ ਰਹੀਆਂ ਹਨ।

NO COMMENTS

LEAVE A REPLY

Please enter your comment!
Please enter your name here