ਕੈਨੇਡਾ : ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ

0
37

ਵਾਸ਼ਿੰਗਟਨ : ਇਹ ਪਹਿਲੀ ਵਾਰ ਨਹੀਂ ਹੈ ਕਿ ਕੈਨੇਡਾ ਵਿਚ ਨਸ਼ੇ ਬਰਾਮਦ ਹੋਏ ਹਨ ਪਰ ਇਸ ਵਾਰ ਇਸ ਦੀ ਤਾਦਾਦ ਟਨ ਵਿਚ ਹੈ। ਮਤਲਬ ਕਿ ਡੇਟ੍ਰੋਇਟ ਵਿੱਚ ਕਸਟਮਜ਼ ਅਤੇ ਬਾਰਡਰ ਪੈਟਰੋਲ ਦੇ ਸੁਰੱਖਿਆ ਕਰਮੀਆਂ ਨੇ ਅਮਰੀਕਾ ਅਤੇ ਕੈਨੇਡਾ ਦੀ ਸਰਹੱਦ ‘ਤੇ 2,583 ਪੌਂਡ ਯਾਨੀ ਕਿ 1,171 ਕਿਲੋ ਭੰਗ ਜ਼ਬਤ ਕੀਤੀ ਹੈ। ਸੰਯੁਕਤ ਰਾਜ ਦੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਦੱਸਿਆ ਕਿ ਫੋਰਟ ਸਟ੍ਰੀਟ ਕਾਰਗੋ ਸਹੂਲਤ ਵਿਖੇ ਉਹਨਾਂ ਇਕ ਟਰੈਕਟਰ ਟ੍ਰੇਲਰ ਦੀ ਜਾਂਚ ਦੌਰਾਨ ਲਗਭਗ 2,583 ਪੌਂਡ (1,171 ਕਿਲੋਗ੍ਰਾਮ) ਭੰਗ ਦਾ ਜ਼ਖ਼ੀਰਾ ਫੜਿਆ ਹੈ। ਭੰਗ ਦੀ ਇਸ ਖੇਪ ਨੂੰ ਇੱਕ ਅਰਧ-ਟਰੱਕ, ਜਿਸ ਬਾਰੇ ਕਿਹਾ ਗਿਆ ਸੀ ਕਿ ਇਸ ਵਿੱਚ ਅਲਮੀਨੀਅਮ ਦਾ ਸਾਮਾਨ ਹੈ, ਨੂੰ ਫੋਰਟ ਸਟ੍ਰੀਟ ਕਾਰਗੋ ਸੁਵਿਧਾ ਵਿਖੇ ਡੇਟ੍ਰੋਇਟ ਵੱਲ ਲਿਜਾਇਆ ਗਿਆ । ਜਦੋਂ ਇਸ ਟਰੱਕ ਨੂੰ ਐਕਸ-ਰੇ ਰਾਹੀਂ ਜਾਂਚਿਆ ਗਿਆ ਤਾਂ ਟਰੱਕ ਵਿਚ ਅਲਮੀਨੀਅਮ ਕੈਪਸ ਨਹੀਂ ਸਨ। ਇਸ ਤੋਂ ਬਾਅਦ ਇਸ ਟਰੱਕ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ । ਇਹ ਟਰੱਕ ਅੰਬੈਸਡਰ ਬ੍ਰਿਜ ਰਾਹੀਂ ਕੈਨੇਡਾ ਵੱਲੋਂ ਡੇਟ੍ਰੋਇਟ ਵਿੱਚ ਦਾਖਲ ਹੋਇਆ ਸੀ ਅਤੇ ਸਹੂਲਤ ਵਿੱਚ ਉਸ ਨੂੰ ਸੈਕੰਡਰੀ ਜਾਂਚ ਦੇ ਖੇਤਰ ਵਿੱਚ ਭੇਜਿਆ ਗਿਆ ਸੀ।

Google search engine

LEAVE A REPLY

Please enter your comment!
Please enter your name here