ਕੈਨੇਡਾ ਵਿਚ ਵਾਪਰਿਆ ਵੱਡਾ ਹਾਦਸਾ, ਕਈ ਲੋਕਾਂ ਦੀ ਮੌਤ

0
37

ਓਟਾਵਾ : ਬ੍ਰਿਟਿਸ਼ ਕੋਲੰਬੀਆ ਦੇ ਕੇਲੋਨਾ ਵਿਚ ਨਿਰਮਾਣ ਅਧੀਨ ਇਮਾਰਤ ਨਾਲ ਜੁੜੀ ਇਕ ਕ੍ਰੇਨ ਡਿੱਗ ਗਈ, ਜਿਸ ਨਾਲ ਕਈ ਲੋਕਾਂ ਦੀ ਮੌਤ ਹੋ ਗਈ। ਦੱਸ ਦੇਈਏ ਕਿ ਬ੍ਰਿਟਿਸ਼ ਕੋਲੰਬੀਆ ਦੇ ਕੇਲੋਨਾ ਦੀ ਇਹ ਵੱਡਅਕਾਰੀ ਇਮਾਰਤ ਦਾ ਨਿਰਮਾਣ ਚੱਲ ਰਿਹਾ ਸੀ। ਜਿਸ ਦੇ ਨਿਰਮਾਣ ਅਧੀਨ ਕੰਮਾਂ ਵਿਚ ਲੱਗੀ ਇਕ ਭਾਰੀ ਭਰਕਮ ਕ੍ਰੇਨ ਅਚਾਨਕ ਹੀ ਸੋਮਵਾਰ ਨੂੰ ਡਿੱਗੀ ਗਈ ਜਿਸ ਨਾਲ ਇਮਾਰਤ ਦੇ ਕੰਮ ਵਿਚ ਲੱਗੇ ਮਜ਼ਦੂਰਾਂ ਅਤੇ ਕੁੱਝ ਹੋਰ ਲੋਕਾਂ ਦੀ ਜਾਨ ਚਲੀ ਗਈ। ਯਕੀਨਨ ਇਹ ਮਾਮਲਾ ਦਿਲ ਦਹਿਲਾਉਣ ਵਾਲਾ ਹੈ। ਇਸ ਹਾਦਸੇ ਵਿਚ ਹੋਰ ਕਈ ਨਾਲ ਲਗਦੀਆਂ ਇਮਾਰਤਾਂ ਵੀ ਨੁਕਸਾਨੀਆਂ ਗਈਆਂ ਹਨ। ਨਿਊਜ਼ ਸੰਮੇਲਨ ਦੇ ਇਕ ਵੀਡੀਓ ਮੁਤਾਬਕ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਇੰਸਪੈਕਟਰ ਏਡਮ ਮੈਕੀਨਟੋਸ਼ ਨੇ ਕੇਲੋਨਾ ਵਿਚ ਪੱਤਰਕਾਰਾਂ ਨੂੰ ਪੂਰੀ ਘਟਨਾ ਬਾਰੇ ਦੱਸਿਆ। ਪੁਲਿਸ ਇੰਸਪੈਕਟਰ ਨੇ ਦੁਰਘਟਨਾ ਵਿਚ ਮਾਰੇ ਗਏ ਵਿਅਕਤੀਆਂ ਬਾਰੇ ਕੋਈ ਵੀ ਜਾਣਕਾਰੀ ਨਾ ਦਿੰਦੇ ਹੋਏ ਕਿਹਾ ਕਿ ਸਾਰੇ ਵਿਅਕਤੀਆਂ ਦੀ ਠੀਕ ਤਰ੍ਹਾਂ ਪਛਾਣ ਨਹੀਂ ਹੋ ਸਕੀ।

Google search engine

LEAVE A REPLY

Please enter your comment!
Please enter your name here