ਕੈਨੇਡਾ : ਨਸ਼ਾ ਤਸਕਰੀ ‘ਚ ਕਈ ਪੰਜਾਬੀ ਗ੍ਰਿਫ਼ਤਾਰ

0
43

ਟੋਰਾਂਟੋ: ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਵਿਦੇਸ਼ ਵਿਚ ਪੰਜਾਬੀ ਨਸ਼ਾ ਸਪਲਾਈ ਕਰਦਾ ਹੋਇਆ ਗਿਫ਼ਤਾਰ ਹੋਇਆ ਹੋਵੇ। ਹੁਣ ਇਕ ਵਾਰ ਫਿਰ ਤੋਂ ਕੈਨੇਡਾ ਵਿਚ ਪੰਜਾਬੀ ਨਸ਼ਾ ਤਸਕਰੀ ਕਰਦੇ ਹੋਏ ਕਾਬੂ ਕੀਤੇ ਗਏ ਹਨ। ਹੁਣ ਤਾਜਾ ਮਿਲੀ ਜਾਣਕਾਰੀ ਅਨੁਸਾਰ ਓਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਕੋਕੀਨ ਤਸਕਰੀ ਦੇ ਮਾਮਲੇ ‘ਚ ਗਿਰੋਹਾਂ ਦਾ ਪਰਦਾਫਾਸ਼ ਕਰਦਿਆਂ 22 ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ‘ਚ ਕਈ ਪੰਜਾਬੀ ਵੀ ਸ਼ਾਮਲ ਹਨ, ਇਸ ਤੋਂ ਇਲਾਵਾ 17 ਸਾਲ ਦੇ ਸੁਖਜੀਤ ਧਾਲੀਵਾਲ ਨੂੰ ਪੁਲਿਸ ਹਾਲੇ ਤੱਕ ਗ੍ਰਿਫਤਾਰ ਨਹੀਂ ਕਰ ਸਕੀ। ਡਿਟੈਕਟਿਵ ਇੰਸਪੈਕਟਰ ਜਿਮ ਵਾਕਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਓਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਪਿਛਲੇ ਸਾਲ ਮਾਰਚ ‘ਚ ਜਾਂਚ ਸ਼ੁਰੂ ਕੀਤੀ ਗਈ ਅਤੇ ਜਲਦੀ ਹੀ ਯਾਰਕ ਰੀਜਨਲ ਪੁਲਿਸ ਦੇ ਸਹਿਯੋਗ ਨਾਲ ਦੋ ਗਿਰੋਹਾਂ ਦੇ ਸਰਗਰਮ ਹੋਣ ਬਾਰੇ ਪਤਾ ਲੱਗਿਆ। ਇਨ੍ਹਾਂ ‘ਚੋਂ ਇੱਕ ਗਿਰੋਹ ਵਲੋਂ ਕੋਲੰਬੀਆ ਤੋਂ ਕੋਕੀਨ ਮੰਗਵਾਈ ਜਾਂਦੀ ਜਦਕਿ ਦੂਜਾ ਗਿਰੋਹ ਕੈਰੇਬੀਅਨ ਮੁਲਕਾਂ ਤੋਂ ਕੋਕੀਨ ਮੰਗਵਾਉਂਦਾ। ਇਸ ਤੋਂ ਬਾਅਦ ਕੁਝ ਕੋਕੀਨ ਅਮਰੀਕਾ ਵੀ ਭੇਜਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਇਕ ਗਿਰੋਹ ਦੇ ਮੈਂਬਰ ਵੱਲੋਂ ਜੀਟੀਏ ‘ਚ 15 ਲੱਖ ਡਾਲਰ ਦਾ ਘਰ ਖਰੀਦਿਆ ਗਿਆ ਜਿਸ ਤੋਂ ਬਾਅਦ ਪੁਲਿਸ ਨੇ 22 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ।

Google search engine

LEAVE A REPLY

Please enter your comment!
Please enter your name here