ਕੈਨੇਡਾ-ਅਮਰੀਕਾ ’ਚ ਗਰਮੀ ਨਾਲ ਮੌਤਾਂ ਦਾ ਅੰਕੜਾ ਵਧਣ ਲੱਗਾ

0
15

ਅਮਰੀਕਾ : ਪਿਛਲੇ ਕਈ ਦਿਨਾਂ ਤੋਂ ਅਮਰੀਕਾ ਅਤੇ ਕੈਨੇਡਾ ਵਿਚ ਪੈ ਰਹੀ ਅਤਿ ਦੀ ਗਰਮੀ ਨੇ ਕਈ ਲੋਕਾਂ ਦੀ ਜਾਨ ਲੈ ਲਈ ਹੈ। ਅੰਕੜੇ ਦਸਦੇ ਹਨ ਕਿ ਹੁਣ ਤਕ ਇਨ੍ਹਾਂ ਦੋਵਾਂ ਦੇਸ਼ਾਂ ਵਿਚ ਕੁੱਲ 531 ਮੌਤਾਂ ਸਿਰਫ਼ ਗਰਮੀ ਕਾਰਨ ਹੋ ਗਈਆਂ ਹਨ। ਇਸ ਤੋਂ ਇਲਾਵਾ ਪਿਛਲੇ ਦਿਨ ਕੈਨੇਡਾ ਦੇ ਬ੍ਰਿਟਿਸ ਕੋਲੰਬੀਆਂ ਵਿਚ ਤਾਂ ਇਕ ਪੂਰੇ ਪਿੰਡ ਨੂੰ ਅੱਗ ਹੀ ਲੱਗ ਗਈ ਸੀ। ਜਾਣਕਾਰੀ ਅਨੁਸਾਰ ਕੈਨੇਡਾ ਅਤੇ ਅਮਰੀਕਾ ਦੇ ਓਰੇਗਨ, ਵਾਸ਼ਿੰਗਟਨ ਅਤੇ ਨਿਊਯਾਰਕ ਵਿਚ ਭਿਆਨਕ ਗਰਮੀ ਪੈ ਰਹੀ ਹੈ ਅਤੇ ਉਥੇ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਓਰੇਗਨ ਵਿਖੇ ਗਰਮੀ ਕਾਰਨ 60 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਸੂਬੇ ਦੀ ਸਭ ਤੋਂ ਵੱਡੀ ਕਾਊਂਟੀ ਮੁਲਟਨੋਮਾ ਵਿਚ ਸ਼ੁੱਕਰਵਾਰ ਨੂੰ ਲੂ ਚੱਲਣ ਤੋਂ ਬਾਅਦ 45 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੈਨੇਡਾ ਦੇ ਪੱਛਮੀ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਘੱਟ ਤੋਂ ਘੱਟ 486 ਲੋਕਾਂ ਦੀ ਅਚਾਨਕ ਮੌਤ’ ਹੋਣ ਦੀ ਖ਼ਬਰ ਮਿਲੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜ਼ਿਆਦਾ ਗਰਮੀ ਕਾਰਨ ਮੌਤਾਂ ਦੀ ਗਿਣਤੀ ਵੱਧ ਰਹੀ ਹੈ। ਵੈਨਕੂਵਰ ਵਿਚ ਕਦੇ ਇਸ ਤਰ੍ਹਾਂ ਦੀ ਗਰਮੀ ਨਹੀਂ ਪਈ ਅਤੇ ਦੁੱਖ ਵਾਲੀ ਗੱਲ ਇਹ ਹੈ ਕਿ ਦਰਜਨਾਂ ਲੋਕ ਮਰ ਰਹੇ ਹਨ। ਵਾਸ਼ਿੰਗਟਨ ਸੂਬਾ ਅਥਾਰਿਟੀ ਨੇ ਗਰਮੀ ਕਾਰਨ 20 ਤੋਂ ਜ਼ਿਆਦਾ ਲੋਕਾਂ ਦੇ ਮਰਨ ਦੀ ਖ਼ਬਰ ਦਿੱਤੀ ਹੈ ਪਰ ਇਹ ਗਿਣਤੀ ਵੱਧ ਸਕਦੀ ਹੈ। ਸੀਏਟਲ, ਪੋਰਟਲੈਂਡ ਅਤੇ ਹੋਰ ਕਈ ਸ਼ਹਿਰਾਂ ਵਿਚ ਗਰਮੀ ਦੇ ਸਾਰੇ ਰਿਕਾਰਡ ਟੁੱਟ ਗਏ ਹਨ ਅਤੇ ਕੁਝ ਥਾਵਾਂ ਤੇ ਪਾਰਾ 46 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਹਾਲਾਂਕਿ ਪੱਛਮੀ ਵਾਸ਼ਿੰਗਟਨ, ਓਰੇਗਨ ਅਤੇ ਬ੍ਰਿਟਿਸ਼ ਕੋਲੰਬੀਆ ਵਿਚ ਤਾਪਮਾਨ ਥੋੜ੍ਹਾ ਘਟਿਆ ਹੈ, ਪਰ ਅੰਦਰੂਨੀ ਖੇਤਰ ਅਜੇ ਵੀ ਬਹੁਤ ਜ਼ਿਆਦਾ ਗਰਮੀ ਦਾ ਸਾਹਮਣਾ ਕਰ ਰਹੇ ਹਨ। ਓਰੇਗਨ ਦੀ ਮੁਲਟਨੋਮਾ ਕਾਉਂਟੀ ਦੇ ਇਕ ਮੈਡੀਕਲ ਜਾਂਚਕਰਤਾ ਨੇ 45 ਲੋਕਾਂ ਦੀ ਮੌਤ ਹਾਈਪਰਥਰਮੀਆ ਯਾਨੀ ਸਰੀਰ ਦਾ ਤਾਪਮਾਨ ਅਸਧਾਰਨ ਰੂਪ ਨਾਲ ਵਧਣ ਕੇ ਕਾਰਨ ਦੱਸੀ

Google search engine

LEAVE A REPLY

Please enter your comment!
Please enter your name here