ਪਟਿਆਲਾ, : ਪੈਨਸ਼ਨਰਜ਼ ਐਸੋਸੀਏਸ਼ਨ (ਰਜਿ.) ਪੰਜਾਬ ਸਟੇਟ ਪਾਵਰ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵਲੋਂ ਕੋਰੋਨਾ (ਕੋਵਿਡ 19) ਮਹਾਂਮਾਰੀ ਬੀਮਾਰੀ ਦੀ ਆੜ ਵਿਚ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਲਈ ਜਨਵਰੀ 2020 ਤੋਂ ਜੁਲਾਈ 2021 ਤਕ ਮਹਿੰਗਾਈ ਭੱਤਾ ਜਾਮ ਕਰਨ ਸਬੰਧੀ ਕੇਂਦਰ ਸਰਕਾਰ ਵਲੋਂ ਕੀਤੇ ਫੈਸਲੇ ਦੀ ਨਿਖੇਧੀ ਕੀਤੀ ਗਈ। ਜਥੇਬੰਦੀ ਦੇ ਸਟੇਟ ਪ੍ਰਧਾਨ ਸ੍ਰੀ ਅਵਿਨਾਸ਼ ਚੰਦਰ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਸ. ਧਨਵੰਤ ਸਿੰਘ ਭੱਠਲ ਵਲੋਂ ਸਾਝੇ ਬਿਆਨ ਵਿਚ ਕਿਹਾ ਗਿਆ ਕਿ ਅਜਿਹੇ ਫੈਸਲਿਆਂ ਨਾਲ ਸਰਕਾਰ ਦੀਆਂ ਮੁਲਾਜਮਾਂ ਮਾਰੂ ਨੀਤੀਆਂ ਸਪੱਸ਼ਟ ਹੁੰਦੀਆਂ ਹਨ ਜਦੋਂ ਕਿ ਅਜਿਹੇ ਕਟ ਮੈਂਬਰ ਪਾਰਲੀਮੈਂਟ ਅਤੇ ਐਮ.ਐਲ.ਏਜ਼ ਅਤੇ ਹੋਰ ਰਾਜਨੀਤਗ ਜਿਹੜੇ ਇਕ ਤੋਂ ਵਧ ਪੈਨਸ਼ਨਾਂ ਅਤੇ ਬੇ ਹਿਸਾਬੇ ਭੱਤੇ ਲੈ ਰਹੇ ਹਨ ਤੇ ਲਗਾਉਣੇ ਬਣਦੇ ਹਨ ਇਨ੍ਹਾਂ ਨੂੰ ਇ-ਕ ਹੀ ਪੈਨਸ਼ਨ ਮਿਲਣੀ ਚਾਹੀਦੀ ਹੈ।ਅਜਿਹਾ ਕਰਨ ਨਾਲ ਹੀ ਸਰਕਾਰੀ ਖਜ਼ਾਨੇ ਭਰ ਜਾਣਗੇ। ਇਨ੍ਹਾਂ ਆਗੂਆਂ ਨੇ ਇਲੈਕਟਰੀਸਿਟੀ ਐਕਟ 2003 ਵਿਚ ਕਾਹਲੀ ਨਾਲ ਕੀਤੀਆਂ ਜਾ ਰਹੀਆਂ ਸੋਧਾਂ ਦਾ ਵੀ ਵਿਰੋਧ ਕਰਦੇ ਹੋਏ ਕਿਹਾ -ਿÂਹ ਸੋਧਾਂ ਸਾਰੀਆਂ ਸਬੰਧਤ ਸੰਸਥਾਵਾਂ ਤੋਂ ਸੁਝਾਅ ਲੈਣ ਉਪਰੰਤ ਹੀ ਕਰਨੀਆਂ ਬਣਦੀਆਂ ਹਨ। ਕਾਰਨੋਨਾ ਮਹਾਂਮਾਰੀ ਬੀਮਾਰੀ ਦੇ ਚਲਦੇ ਹੋਏ ਅਜਿਹੇ ਸੁਝਾਅ ਆਉਣੇ ਸੰਭਵ ਨਹੀਂ ਹਨ। ਸ੍ਰੀ ਅਵਿਨਾਸ਼ ਚੰਦਰ ਸ਼ਰਮਾ ਅਤੇ ਧਨਵੰਤ ਸਿੰਘ ਭੱਠਲ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਮਹਿੰਗਾਈ ਭੱਤਾ ਜਾਮ ਕਰਨ ਸਬੰਧੀ ਫੈਸਲੇ ਤੇ ਮੁੜ ਵਿਚਾਰ ਕਰਕੇ ਵਾਪਸ ਲਿਆ ਜਾਵੇ।
Related Posts

ਰਾਕੇਸ਼ ਰੌਸ਼ਨ ਨੂੰ ਹੋਇਆ ਕੈਂਸਰ, ਰਿਤਿਕ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਜਾਣਕਾਰੀ
ਮੁੰਬਈ-ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਦੇ ਪਿਤਾ ਅਤੇ ਫ਼ਿਲਮ ਮੇਕਰ ਰਾਕੇਸ਼ ਰੌਸ਼ਨ ਗਲੇ ਦੇ ਕੈਂਸਰ ਤੋਂ ਪੀੜਤ ਹਨ। ਇਸ ਗੱਲ ਦੀ…
ਭਾਰਤ ਦੇ ਵਿਕਾਸ ’ਚ 7 ਕਰੋੜ 65 ਲੱਖ ਯੂਰੋ ਦਾ ਨਿਵੇਸ਼ ਕਰੇਗਾ ਜਰਮਨੀ
ਨਵੀਂ ਦਿੱਲੀ – ਭਾਰਤ ’ਚ ਵਿਕਾਸ ਵਿਚ ਸਾਂਝੇਦਾਰੀ ਦੇ 60 ਸਾਲ ਪੂਰੇ ਹੋਣ ਮੌਕੇ ਜਰਮਨੀ ਨੇ ਕਿਹਾ ਹੈ ਕਿ ਉਹ…
ਬੱਸ ”ਚ ਬੈਠਣ ਤੋਂ ਠੀਕ ਪਹਿਲਾਂ ਹੋਈ ਛੁੱਟੀ ਮਨਜ਼ੂਰ
ਮਹਾਰਾਸ਼ਟਰ— ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ 14 ਫਰਵਰੀ ਨੂੰ ਹੋਈ ਆਤਮਘਾਤੀ ਹਮਲੇ ‘ਚ 40 ਜਵਾਨ ਸ਼ਹੀਦ ਹੋ ਗਏ। ਇਸ ਦੌਰਾਨ ਕੁਝ…