ਕੇਂਦਰ ਸਰਕਾਰ ਨੇ ਇਨਕਮ ਟੈਕਸ ਰਿਟਰਨ ਦਾਇਰ ਕਰਨ ਲਈ ਤਾਰੀਕ ਵਧਾਈ

0
8

ਨਵੀਂ ਦਿੱਲੀ : ਕੋਰੋਨਾ ਕਾਲ ਦੇ ਚਲਦਿਆਂ ਜਿੱਥੇ ਲੋਕ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜਰ ਰਹੇ ਸਨ, ਉਥੇ ਹੀ ਲੋਕਾਂ ਲਈ ਟੈਕਸ ਅਦਾ ਕਰਨਾ ਵੀ ਮੁਸ਼ਕਲ ਹੋ ਗਿਆ ਸੀ। ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਮੋਦੀ ਸਰਕਾਰ ਵੱਲੋਂ ਕਈ ਯੋਜਨਾਵਾਂ ਵਿੱਚ ਵਾਧਾ ਕੀਤਾ ਗਿਆ ਸੀ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਦੱਸਣਯੋਗ ਹੈ ਕਿ ਇਨਕਮ ਟੈਕਸ ਭਰਨ ਕਰਨ ਦੀ ਜਿਥੇ ਆਖਰੀ ਤਰੀਕ ਸਰਕਾਰ ਵੱਲੋਂ 31 ਅਗਸਤ ਤੱਕ ਜਾਰੀ ਕੀਤੀ ਗਈ ਸੀ ਉਥੇ ਹੀ ਹੁਣ ਕੇਂਦਰ ਸਰਕਾਰ ਵੱਲੋਂ ਇਨਕਮ ਟੈਕਸ ਰਿਟਰਨ ਦਾਇਰ ਕਰਨ ਲਈ ਤਾਰੀਕ ਵਧਾਈ ਗਈ ਹੈ। ਜਿਸ ਨਾਲ ਇਨਕਮ ਟੈਕਸ ਰਿਟਰਨ ਭਰਨ ਵਾਲਿਆਂ ਵਿਚ ਖੁਸ਼ੀ ਦੇਖੀ ਜਾ ਰਹੀ ਹੈ। ਵਧਾਈ ਗਈ ਤਰੀਕ ਦੇ ਅਨੁਸਾਰ ਹੁਣ ਇਨਕਮ ਟੈਕਸ ਵਿਭਾਗ ਨੇ 2021-22 ਲਈ ਰਿਟਰਨ ਭਰਨ ਵਾਸਤੇ ਤਾਰੀਕ ਵਿੱਚ ਵਾਧਾ ਕਰਕੇ 31 ਦਸੰਬਰ ਤੱਕ ਕਰ ਦਿੱਤੀ ਗਈ ਹੈ।

Google search engine

LEAVE A REPLY

Please enter your comment!
Please enter your name here