ਬ੍ਰਿਸਬੇਨ — ਆਸਟ੍ਰੇਲੀਆ ਵਿਚ ਪੰਜਾਬੀ ਭਾਈਚਾਰੇ ਦੀ ਗਿਣਤੀ ਵਿਚ ਪਿਛਲੇ ਦਹਾਕੇ ਵਿਚ ਭਾਰੀ ਵਾਧਾ ਹੋਇਆ ਹੈ । ਇੱਥੇ ਮਨਾਏ ਜਾਂਦੇ ਭਾਰਤੀ ਉਤਸਵ ਅਤੇ ਤਿਉਹਾਰ ਭਾਰਤ ਦੇ ਕਿਸੇ ਸ਼ਹਿਰ ਜਾਂ ਕਸਬੇ ਦਾ ਭੁਲੇਖਾ ਪਾਉਂਦੇ ਹਨ । ਪਿਛਲੇ ਕੁਝ ਸਮੇਂ ਤੋਂ ਬ੍ਰਿਸਬੇਨ ਸ਼ਹਿਰ ਵਿਚ ਪਰਿਵਾਰਿਕ ਮੇਲਿਆਂ ਰਾਹੀਂ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀ ਪੇਸ਼ਕਾਰੀ ਵੇਖਣਯੋਗ ਹੁੰਦੀ ਰਹੀ ਹੈ । ਇਸੇ ਹੀ ਰੁਝਾਣ ਨੂੰ ਇਕ ਨਵੀਂ ਦਿੱਖ ਦਿੰਦੇ ਹੋਏ ਬ੍ਰਿਸਬੇਨ ਵਿਖੇ ਵੱਖ-ਵੱਖ ਸੰਸਥਾਵਾਂ ਵੱਲੋਂ ਮਿਲ ਕੇ ਇਸ ਸਾਲ ਪਹਿਲੀ ਵਾਰ ਲੋਹੜੀ ਦਾ ਤਿਉਹਾਰ ਨਿਵੇਕਲੇ ਤਰੀਕੇ ਨਾਲ ਬੱਚੀਆਂ ਨੂੰ ਸਮਰਪਿਤ ਕਰਦੇ ਹੋਏ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ । ਇਸ ਨਾਲ ਭਾਰਤੀ ਸਮਾਜ ਵਿਚ ਲੋਹੜੀ ਦੇ ਤਿਉਹਾਰ ਤੇ ਮੁੰਡੇ ਅਤੇ ਕੁੜੀ ਦੇ ਫਰਕ ਨੂੰ ਮਿਟਾਉਣ ਦਾ ਸੁਨੇਹਾ ਹੋਰ ਵੀ ਸਾਰਥਕ ਰੂਪ ਵਿਚ ਜਾਵੇਗਾ
Related Posts
CBSE ਦੇ ਵਿਦਿਆਰਥੀਆਂ ਲਈ ਖੁਸ਼ਖਬਰੀ, ਕ੍ਰਿਏਟਿਵ ਜਵਾਬ ਦੇ ਨਹੀਂ ਕੱਟੇ ਜਾਣਗੇ ਨੰਬਰ
ਲੁਧਿਆਣਾ- ਸੀ. ਬੀ. ਐੱਸ. ਈ. ਦੀਆਂ ਚੱਲ ਰਹੀਆਂ ਬੋਰਡ ਦੀਆਂ ਪ੍ਰੀਖਿਆਵਾਂ ‘ਚ ਅਪੀਅਰ ਹੋ ਰਹੇ ਕਰੀਬ 31 ਲੱਖ ਵਿਦਿਆਰਥੀਆਂ ਲਈ…
ਜਾਪਾਨ ਦਾ ਮੰਨਣਾ-ਵਿਦਿਆਰਥੀਆਂ ਦੀ ਨਜ਼ਰ ਖਰਾਬ ਕਰ ਰਿਹੈ ਸਮਾਰਟਫੋਨ
ਟੋਕੀਓ— ਜਾਪਾਨ ਵਿਚ ਵਿਦਿਆਰਥੀਆਂ ਦੀਆਂ ਅੱਖਾਂ ਦੀ ਰੌਸ਼ਨੀ ਦਿਨ-ਬ-ਦਿਨ ਖਰਾਬ ਹੁੰਦੀ ਜਾ ਰਹੀ ਹੈ ਅਤੇ ਸਰਕਾਰ ਸਮਾਰਟਫੋਨ ਨੂੰ ਇਸਦੇ ਲਈ…
ਹੋਣਹਾਰ ਵਿਦਿਆਰਥੀ ਇੰਝ ਕਰ ਸਕਦੇ ਹਨ ਸਕਾਲਰਸ਼ਿਪ ਲਈ ਅਪਲਾਈ
– ਹੋਣਹਾਰ ਵਿਦਿਆਰਥੀਆਂ ਦੇ ਭਵਿੱਖ ‘ਚ ਸਿੱਖਿਆ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਬਡੀ ਫਾਰ ਸਟੱਡੀ ਵਲੋਂ ਜਗ…