ਕਿੱਥੇ ਖਾਈ ਮਾਰ? ਸਭ ਤੋਂ ਵੱਧ ਕਹਿਰ ਦਾ ਸ਼ਿਕਾਰ ਇਟਲੀ

ਨਵੀਂ ਦਿੱਲੀ: ਇਟਲੀ ਦੀ ਰਾਜਧਾਨੀ ਰੋਮ ਤੋਂ 31 ਜਨਵਰੀ ਨੂੰ ਕੋਰੋਨਾ ਦੇ ਦੋ ਮਰੀਜ਼ ਮਿਲੇ। ਇਹ ਦੋਵੇਂ ਚੀਨ ਦੇ ਯਾਤਰੀ ਸੀ। ਇਸ ਤੋਂ ਬਾਅਦ ਇਟਲੀ ‘ਚ ਕੋਰੋਨਾ ਸੰਕਰਮਣ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋਇਆ। ਇਹ ਵਾਇਰਸ ਨਾ ਸਿਰਫ ਯੂਰਪੀਅਨ ਦੇਸ਼ਾਂ ਵਿੱਚ, ਬਲਕਿ ਇਟਲੀ ਤੋਂ ਹੁੰਦੇ ਹੋਏ ਦੁਨੀਆ ਦੇ ਕਈ ਦੇਸ਼ਾਂ ਵਿੱਚ ਫੈਲ ਗਿਆ। ਦੁਨੀਆ ਦੇ ਲਗਪਗ 50 ਦੇਸ਼ਾਂ ਵਿੱਚ ਮਿਲਿਆ ਕੋਰੋਨਾ ਦਾ ਪਹਿਲਾ ਮਰੀਜ਼ ਕਿਸੇ ਨਾ ਕਿਸੇ ਤਰੀਕੇ ਨਾਲ ਇਟਲੀ ਨਾਲ ਜੁੜਿਆ ਹੋਇਆ ਸੀ।

ਇਟਲੀ ‘ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਣ ਦੇ ਤਿੰਨ ਕਾਰਨ

1) ਲਾਪ੍ਰਵਾਹੀ: ਉੱਤਰੀ ਇਟਲੀ ‘ਤੇ  ਕੋਰੋਨਾ ਦਾ ਸਭ ਤੋਂ ਵੱਧ ਅਸਰ ਪਿਆ। ਸਰਕਾਰ ਨੇ 8 ਮਾਰਚ ਤੋਂ ਇੱਥੇ 16 ਮਿਲੀਅਨ ਲੋਕਾਂ ਨੂੰ ਆਈਸੋਲੇਟ ਕਰਨ ਦਾ ਫੈਸਲਾ ਕੀਤਾ ਪਰ ਇੱਕ ਅਖਬਾਰ ਨੇ ਇਹ ਯੋਜਨਾ ਲੀਕ ਕੀਤੀ। ਇਸ ਕਾਰਨ ਲੋਕ ਹੋਰ ਜਗ੍ਹਾ ਜਾਣ ਲੱਗ ਪਏ।

2) ਬੇਫਿਕਰੀ: ਇਟਲੀ ਦਾ ਲੋਂਬਾਰਡੀ ਖੇਤਰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। 19 ਫਰਵਰੀ ਨੂੰ ਕੋਰੋਨਾ ਸ਼ੱਕੀ ਨੂੰ ਇੱਥੋਂ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਦਾਖਲ ਹੋਣ ਤੋਂ ਬਾਅਦ ਵੀ ਸ਼ੱਕੀ ਵਿਅਕਤੀ ਹਸਪਤਾਲ ਦੇ ਕੈਂਪਸ ਵਿਚ 36 ਘੰਟੇ ਤੱਕ ਘੁੰਮਦਾ ਰਿਹਾ।

3) ਪਾਪੂਲੇਸ਼ਨ ਡੈਂਸਿਟੀ: ਇਟਲੀ ਦੀ ਆਬਾਦੀ 6.04 ਕਰੋੜ ਹੈ। ਇਥੋਂ ਦਾ ਜ਼ਮੀਨੀ ਖੇਤਰਫਲ 2.94 ਲੱਖ ਵਰਗ ਕਿਲੋਮੀਟਰ ਹੈ। ਇੱਥੇ ਹਰ 1 ਕਿਲੋਮੀਟਰ ਦੇ ਘੇਰੇ ਵਿਚ 206 ਲੋਕ ਰਹਿੰਦੇ ਹਨ।  ਹਾਲਾਂਕਿ ਅਮਰੀਕਾ ਵਿੱਚ ਇਹ ਅੰਕੜਾ ਸਿਰਫ 36 ਵਿਅਕਤੀਆਂ ਦਾ ਹੈ।

ਇਟਲੀ ‘ਚ ਕੋਰੋਨਾ ਨਾਲ ਹੁਣ ਤੱਕ 14 ਹਜ਼ਾਰ ਦੀ ਮੌਤ

ਇਟਲੀ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਦੇ ਅੰਕੜੇ ਹਰ ਘੰਟੇ ਵੱਧ ਰਹੇ ਹਨ।  ਹੁਣ ਤੱਕ ਇੱਥੇ 1.15 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਇੱਥੇ ਪੂਰੀ ਦੁਨੀਆਂ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਹੁਣ ਤਕ ਇਟਲੀ ਵਿਚ ਤਕਰੀਬਨ 14 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, 18 ਹਜ਼ਾਰ ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ।

Leave a Reply

Your email address will not be published. Required fields are marked *