Home LATEST UPDATE ਕਿਸੇ ਤਣ-ਪਤਣ ਨਹੀਂ ਲੱਗੀ ਕਿਸਾਨਾਂ ਤੇ ਸਰਕਾਰ ਵਿਚਾਲੇ ਗੱਲਬਾਤ

ਕਿਸੇ ਤਣ-ਪਤਣ ਨਹੀਂ ਲੱਗੀ ਕਿਸਾਨਾਂ ਤੇ ਸਰਕਾਰ ਵਿਚਾਲੇ ਗੱਲਬਾਤ

0
9

ਕਰਨਾਲ : ਕਰਨਾਲ ਵਿੱਚ ਕਿਸਾਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਕਿਸੇ ਤਣ-ਪਤਣ ਨਹੀਂ ਲੱਗੀ। ਦਰਅਸਲ ਕਿਸਾਨ ਮਹਾਪੰਚਾਇਤ ਦੇ 11 ਮੈਂਬਰੀ ਵਫਦ ਨੇ ਹਰਿਆਣਾ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ ਪਰ ਹਾਲ ਦੀ ਘੜੀ ਗੱਲ ਨਹੀਂ ਬਣ ਸਕੀ। ਇਸ ਤੋਂ ਇਲਾਵਾ ਕਿਸਾਨਾਂ ਨੇ ਕਰਨਾਲ ਦੇ ਡਿਪਟੀ ਕਮਿਸ਼ਨਰ ਨੂੰ ਸਕੱਤਰੇਤ ਵਿੱਚ ਆਪਣੀਆਂ ਮੰਗਾਂ ਦਾ ਮੰਗ ਪੱਤਰ ਸੌਂਪਿਆ ਹੈ। ਕਿਸਾਨਾਂ ਨੇ ਉਸ ਅਧਿਕਾਰੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ, ਜਿਸ ਨੇ 28 ਅਗਸਤ ਨੂੰ ਕਿਸਾਨਾਂ ਖ਼ਿਲਾਫ਼ ਲਾਠੀਚਾਰਜ ਕਰਨ ਦੇ ਹੁਕਮ ਦਿੱਤੇ ਸਨ। ਇਸ ਤੋਂ ਇਲਾਵਾ ਲਾਠੀਚਾਰਜ ਕਾਰਨ ਮਾਰੇ ਕਿਸਾਨ ਸੁਸ਼ੀਲ ਕਾਜਲ ਦੇ ਪਰਿਵਾਰ ਤੇ ਹੋਰ ਜ਼ਖ਼ਮੀ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ। ਕਾਫੀ ਚਰਚਾ ਮਗਰੋਂ ਵੀ ਕਿਸਾਨ ਵਫਦ ਤੇ ਪ੍ਰਸ਼ਾਸਨ ਵਿਚਾਲੇ ਗੱਲਬਾਤ ਸਿਰੇ ਨਹੀਂ ਚੜੀ ਤੇ ਕਿਸਾਨ ਆਗੂ ਮੁੜ ਅਨਾਜ ਮੰਡੀ, ਜਿਥੇ ਮਹਾਪੰਚਾਇਤ ਹੋ ਰਹੀ ਹੈ, ਵਿੱਚ ਪੁੱਜ ਗਏ ਹਨ। ਇੱਥੇ ਉਹ ਅਗਲੀ ਰਣਨੀਤੀ ਦਾ ਐਲਾਨ ਕਰਨਗੇ। ਵਫ਼ਦ ਦੀ ਅਗਵਾਈ ਯੋਗੇਂਦਰ ਯਾਦਵ, ਕਿਸਾਨ ਆਗੂ ਰਾਕੇਸ਼ ਟਿਕੈਤ ਤੇ ਕਰਨਾਲ ਸਥਿਤ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਗੁਰਨਾਮ ਸਿੰਘ ਚਡੂਨੀ, ਬੀਕੇਯੂ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਬੀਕੇਯੂ (ਸਿੱਧੂਪੁਰ) ਦੇ ਸੂਬਾ ਪ੍ਰਧਾਨ ਮੈਂਬਰ ਜਗਜੀਤ ਸਿੰਘ ਡੱਲੇਵਾਲ, ਅਜੈ ਰਾਣਾ, ਡਾ. ਦਰਸ਼ਨ ਪਾਲ ਸਮੇਤ ਹੋਰ ਕਿਸਾਨ ਆਗੂਆਂ ਨੇ ਕੀਤੀ।

NO COMMENTS

LEAVE A REPLY

Please enter your comment!
Please enter your name here