Home LATEST UPDATE ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰੋਂ ਅਗ਼ਵਾ ਵਿਅਕਤੀ ਹੋਏ ਆਜ਼ਾਦ

ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰੋਂ ਅਗ਼ਵਾ ਵਿਅਕਤੀ ਹੋਏ ਆਜ਼ਾਦ

0
12

ਕਾਬੁਲ : ਕਾਬੁਲ ’ਚ ਹਾਮਿਦ ਕਰਜਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰੋਂ ਭਾਰਤੀਆਂ ਸਮੇਤ 150 ਤੋਂ ਵੱਧ ਲੋਕਾਂ ਦੇ ਅਗ਼ਵਾ ਹੋਣ ਦੀਆਂ ਖ਼ਬਰਾਂ ਦੌਰਾਨ ਸਥਾਨਕ ਪੱਤਰਕਾਰ ਜਕੀ ਦਰਯਾਬੀ ਨੇ ਕਿਹਾ ਕਿ ਅਗ਼ਵਾ ਕੀਤੇ ਵਿਅਕਤੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਹ ਹਵਾਈ ਅੱਡੇ ’ਤੇ ਵਾਪਸ ਪਰਤ ਰਹੇ ਹਨ। ਦਰਯਾਬੀ ਨੇ ਟਵੀਟ ਕਰ ਕੇ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਹੈ
ਉਹਨਾਂ ਦੱਸਿਆ ਕਿ ਦੋ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਤਾਲਿਬਾਨ ਵੱਲੋਂ ਭਾਰਤੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਉਹ ਕਾਬੁਲ ਹਵਾਈ ਅੱਡੇ ’ਤੇ ਪਰਤ ਰਹੇ ਹਨ। ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਨ੍ਹਾਂ ਭਾਰਤੀਆਂ ਨੂੰ ਕਾਬੁਲ ਹਵਾਈ ਅੱਡੇ ਤੋਂ ਨੇੜੇ ਦੇ ਇਕ ਆਲੋਕੋਜਈ ਕੰਪਲੈਕਸ ਲਿਜਾਇਆ ਗਿਆ ਸੀ, ਜੋ ਅਮਰੀਕੀ ਫ਼ੌਜ ਲਈ ਨਾਮਜ਼ਦ ਗੈਰੇਜ ਹੈ। ਇੱਥੇ ਤਾਲਿਬਾਨ ਨੇ ਕਥਿਤ ਤੌਰ ’ਤੇ ਉਨ੍ਹਾਂ ਦੇ ਦਸਤਾਵੇਜ਼ਾਂ ਦਾ ਨਿਰੀਖਣ ਕੀਤਾ ਅਤੇ ਉਨ੍ਹਾਂ ਨੂੰ ਛੱਡ ਦਿੱਤਾ ਅਤੇ ਸਾਰੇ ਭਾਰਤੀ ਸੁਰੱਖਿਅਤ ਹਨ।

NO COMMENTS

LEAVE A REPLY

Please enter your comment!
Please enter your name here