ਕਾਂਗਰਸ ‘ਚ ਮੁੜ ਕਲੇਸ਼, ਜਾਖੜ ਨੇ ਹੁਣ ਰਾਣਾ ਸੋਢੀ ਵਿਰੁੱਧ ਮੰਗੀ ਕਾਰਵਾਈ

0
56

ਚੰਡੀਗੜ੍ਹ: ਪੰਜਾਬ ਵਿਚ ਕਾਂਗਰਸ ਦਾ ਰੱਫੜ ਇਕ ਵਾਰ ਤਾਂ ਲੱਗ ਰਿਹਾ ਸੀ ਕਿ ਸ਼ਾਂਤ ਹੋ ਗਿਆ ਹੈ, ਹਾਈ ਕਮਾਂਡ ਨੇ ਵੀ ਪੂਰੀ ਵਾਹ ਲਾ ਕੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਥਾਪ ਦਿਤਾ ਸੀ ਪਰ ਹੁਣ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸੁਨਿਲ ਜਾਖੜ ਨੇ ਨੇ ਏਆਈਸੀਸੀ ਦੇ ਜਨਰਲ ਸਕੱਤਰ (ਸੰਗਠਨ) ਕੇਸੀ ਵੇਣੂਗੋਪਾਲ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਖ਼ਿਲਾਫ਼ ਕਥਿਤ ‘ਦੋਹਰਾ ਮੁਆਵਜ਼ਾ’ ਮਾਮਲੇ ‘ਚ ਅਪਰਾਧਿਕ ਕਾਰਵਾਈ ਦੀ ਮੰਗ ਕੀਤੀ ਹੈ। ਅਜਿਹੀ ਸਥਿਤੀ ‘ਚ ਇਹ ਮਾਮਲਾ ਰਾਣਾ ਸੋਢੀ ਦੇ ਗਲੇ ਦੀ ਹੱਡੀ ਬਣ ਸਕਦਾ ਹੈ। ਇਸ ਚਿੱਠੀ ‘ਚ ਜਾਖੜ ਨੇ ਰਾਣਾ ਗੁਰਮੀਤ ਸੋਢੀ ਦੀ ਸ਼ਰਾਬ ਫੈਕਟਰੀ ਲਾਇਸੈਂਸ ਤੋਂ ਇਲਾਵਾ ਇੱਕ ਮਾਮਲੇ ‘ਚ ਆਪਣੀ ਜ਼ਮੀਨ ਦਾ ਦੋਹਰਾ ਮੁਆਵਜ਼ਾ ਲੈਣ ਦਾ ਜ਼ਿਕਰ ਵੀ ਕੀਤਾ ਹੈ। ਸੋਢੀ ਨੇ ਇਸ ਸ਼ਰਾਬ ਫੈਕਟਰੀ ਦਾ ਲਾਇਸੈਂਸ ਅਕਾਲੀ-ਭਾਜਪਾ ਸਰਕਾਰ ਸਮੇਂ ਲਿਆ ਸੀ। ਤਕਨੀਕੀ ਤੌਰ ‘ਤੇ ਸ਼ਰਾਬ ਪ੍ਰਾਜੈਕਟ ਸਥਾਪਤ ਕਰਨ ਲਈ ਲਾਇਸੈਂਸ ਲੈਣਾ ਗਲਤ ਨਹੀਂ, ਪਰ ਕਾਂਗਰਸ ਦੇ ਹਲਕਿਆਂ ‘ਚ ਚਰਚਾ ਹੈ ਕਿ ਰਾਣਾ ਸੋਢੀ ਨੂੰ ਲਾਇਸੈਂਸ ਕਿਵੇਂ ਮਿਲਿਆ?

Google search engine

LEAVE A REPLY

Please enter your comment!
Please enter your name here